ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਤਾਲਾਬੰਦੀ ਕਾਰਨ ਦਿੱਲੀ ਸਰਾਫਾ ਬਾਜ਼ਾਰ ਭਾਵੇਂ ਬੰਦ ਹੈ, ਪਰ ਮੰਗਲਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਮੰਗਲਵਾਰ ਨੂੰ 10 ਗ੍ਰਾਮ ਸੋਨਾ 1185 ਰੁਪਏ ਚੜ੍ਹ ਕੇ 45121 ਰੁਪਏ ਉੱਤੇ ਪਹੁੰਚ ਗਿਆ ਹੈ, ਜਦਕਿ ਚਾਂਦੀ ਵਿੱਚ ਵੀ 1890 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ।
ਬੁੱਧਵਾਰ ਨੂੰ ਇੰਡੀਅਨ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਨੇ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਬਾਰੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ।
ਦੱਸ ਦੇਈਏ ਕਿ 25 ਮਾਰਚ ਤੋਂ ਦੇਸ਼ ਭਰ ਵਿੱਚ 21 ਦਿਨਾਂ ਤੱਕ ਪੂਰੀ ਤਰ੍ਹਾਂ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਹੈ। ਇਸ ਤਾਲਾਬੰਦੀ ਕਾਰਨ, ਭਾਰਤ ਵਿੱਚ ਜ਼ਰੂਰੀ ਉਦਯੋਗਾਂ ਅਤੇ ਸੇਵਾਵਾਂ ਨੂੰ ਛੱਡ ਕੇ ਸਾਰੇ ਉਦਯੋਗਿਕ ਅਤੇ ਵਪਾਰਕ ਕਾਰਜ ਬੰਦ ਹੋ ਗਏ ਹਨ। ਤਾਲਾਬੰਦੀ ਕਾਰਨ ਦੇਸ਼ ਵਿੱਚ ਸੋਨੇ ਦਾ ਹਾਜ਼ਰ ਬਾਜ਼ਾਰ ਸੋਮਵਾਰ ਨੂੰ ਵੀ ਬੰਦ ਰਿਹਾ ਹੈ।
ਉਥੇ ਹੀ, ਭਵਿੱਖ ਦੇ ਬਾਜ਼ਾਰ ਵਿੱਚ ਸੋਨਾ 2,000 ਰੁਪਏ ਪ੍ਰਤੀ 10 ਗ੍ਰਾਮ ਚੜ੍ਹ ਕੇ ਲੰਮੀ ਉਛਾਲ ਮਾਰਦਿਆ 45,724 ਰੁਪਏ 'ਤੇ ਪਹੁੰਚ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ ਯਾਨੀ ਐਮਸੀਐਕਸ 'ਤੇ ਸੋਨਾ ਜੂਨ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਪਿਛਲੇ ਸੈਸ਼ਨ ਤੋਂ ਸਵੇਰੇ 10:18 ਵਜੇ 1,1515 ਰੁਪਏ ਜਾਂ 3.47 ਫ਼ੀਸਦੀ ਦੀ ਤੇਜ਼ੀ ਨਾਲ 45,237 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਸੋਨੇ ਦੀ ਕੀਮਤ ਜੂਨ ਦੇ ਸਮਝੌਤੇ ਵਿੱਚ ਸਵੇਰੇ 9 ਵਜੇ 4,400 ਰੁਪਏ 'ਤੇ ਖੁੱਲ੍ਹਿਆ ਅਤੇ 45,724 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ