ਪੰਜਾਬ

punjab

ETV Bharat / business

ਸਸਤਾ ਨਹੀਂ ਵਿਦੇਸ਼ੀ ਪਿਆਜ, ਘਰੇਲੂ ਆਮਦ ਵੱਧਣ 'ਤੇ ਮਹਿੰਗਾਈ ਤੋਂ ਮਿਲੇਗੀ ਰਾਹਤ - ਹੌਰਟੀਕਲਚਰ ਪ੍ਰੋਡੀਊਸ ਐਕਸਪੋਰਟ ਐਸੋਸੀਏਸ਼ਨ

ਪਿਆਜ 'ਤੇ ਸਟਾਕ ਲਿਮਟ ਲਗਾਉਣ ਤੇ ਦੇਸ਼ ਦੇ ਬਜ਼ਾਰ 'ਚ ਵਿਦੇਸ਼ੀ ਪਿਆਜ ਦੀ ਆਮਦ ਨੇ ਮਹਿੰਗਾਈ 'ਤੇ ਰੋਕ ਤਾਂ ਲੱਗਾ ਦਿੱਤੀ ਹੈ, ਪਰ ਦੇਸ਼ ਦੇ ਖ਼ਪਤਕਾਰ ਘਰੇਲੂ ਆਮਦ 'ਚ ਵਾਧਾ ਹੋਣ ਤੋਂ ਬਾਅਦ ਹੀ ਸਸਤਾ ਪਿਆਜ ਹਾਸਲ ਕਰ ਸਕਣਗੇ। ਕਿਉਂਕਿ ਪਿਆਜ ਦਾ ਆਯਾਤ ਕਰਨਾ ਵੀ ਸਸਤਾ ਨਹੀਂ ਹੈ। ਦਰਾਮਦ ਕੀਤੇ ਗਏ ਲਾਲ ਪਿਆਜ ਦੇਸ਼ ਦੇ ਬਾਜ਼ਾਰਾਂ 'ਚ 65 ਰੁਪਏ ਪ੍ਰਤੀ ਕਿੱਲੋ ਵਿੱਕ ਰਹੇ ਹਨ।

ਪਿਆਜ, ਘਰੇਲੂ ਆਮਦ ਵੱਧਣ 'ਤੇ ਮਹਿੰਗਾਈ ਤੋਂ ਮਿਲੇਗੀ ਰਾਹਤ
ਪਿਆਜ, ਘਰੇਲੂ ਆਮਦ ਵੱਧਣ 'ਤੇ ਮਹਿੰਗਾਈ ਤੋਂ ਮਿਲੇਗੀ ਰਾਹਤ

By

Published : Nov 2, 2020, 11:01 AM IST

ਨਵੀਂ ਦਿੱਲੀ : ਪਿਆਜ 'ਤੇ ਸਟਾਕ ਲਿਮਟ ਲਗਾਉਣ ਤੇ ਦੇਸ਼ ਦੇ ਬਜ਼ਾਰ 'ਚ ਵਿਦੇਸ਼ੀ ਪਿਆਜ ਦੀ ਆਮਦ ਨੇ ਮਹਿੰਗਾਈ 'ਤੇ ਰੋਕ ਤਾਂ ਲੱਗਾ ਦਿੱਤੀ ਹੈ, ਪਰ ਦੇਸ਼ ਦੇ ਖ਼ਪਤਕਾਰ ਘਰੇਲੂ ਆਮਦ 'ਚ ਵਾਧਾ ਹੋਣ ਤੋਂ ਬਾਅਦ ਹੀ ਸਸਤਾ ਪਿਆਜ ਹਾਸਲ ਕਰ ਸਕਣਗੇ। ਕਿਉਂਕਿ ਪਿਆਜ ਦਾ ਆਯਾਤ ਕਰਨਾ ਵੀ ਸਸਤਾ ਨਹੀਂ ਹੈ। ਦਰਾਮਦ ਕੀਤੇ ਗਏ ਲਾਲ ਪਿਆਜ ਦੇਸ਼ ਦੇ ਬਾਜ਼ਾਰਾਂ 'ਚ 65 ਰੁਪਏ ਪ੍ਰਤੀ ਕਿੱਲੋ ਵਿੱਕ ਰਹੇ ਹਨ। ਹੌਰਟੀਕਲਚਰ ਪ੍ਰੋਡੀਊਸ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਜੀਤ ਸ਼ਾਹ ਨੇ ਦੱਸਿਆ ਕਿ ਦਰਾਮਦ ਕੀਤੀ ਗਈ ਪਿਆਜ ਦੀ ਕੀਮਤ ਮੁੰਬਈ ਬੰਦਰਗਾਹ ਉੱਤੇ 40 ਤੋਂ 45 ਰੁਪਏ ਪ੍ਰਤੀ ਕਿੱਲੋ ਤੱਕ ਹੁੰਦੀ ਹੈ। ਅਜਿਹੇ ਹਲਾਤਾਂ ਦੌਰਾਨ, ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਦਰਾਮਦ ਕੀਤੇ ਪਿਆਜ ਦੇ ਲਿਆਉਣ-ਲਿਜਾਣ 'ਤੇ ਆਈ ਦੀ ਲਾਗਤ ਵਧਾਉਣ ਤੋਂ ਬਾਅਦ, ਖਪਤਕਾਰਾਂ ਨੂੰ 55 ਤੋਂ 65 ਰੁਪਏ ਪ੍ਰਤੀ ਕਿੱਲੋ ਤੋਂ ਘੱਟ ਕੀਮਤ 'ਚ ਦਰਾਮਦ ਪਿਆਜ ਨਹੀਂ ਮਿਲ ਰਹੇ।

ਕਾਰੋਬਾਰੀ ਸੂਤਰਾਂ ਮਿਲੀ ਜਾਣਕਾਰੀ ਮੁਤਾਬਕ, ਭਾਰਤ ਇਸ ਸਮੇਂ ਇਰਾਨ., ਮ੍ਰਿਤਸ, ਤੁਰਕੀ ਤੇ ਹੌਲੈਂਡ ਸਣੇ ਅਫਗਾਨੀਸਤਾਨ ਤੋਂ ਪਿਆਜ ਆਯਾਤ ਕਰ ਰਿਹਾ ਹੈ।

ਕੇਂਦਰੀ ਉਪਭੋਗਤਾ ਮਾਮਲੇ, ਖਾਧ ਤੇ ਜਨਤਕ ਵਿਤਰਣ ਮੰਤਰਾਲੇ ਦੇ ਤਹਿਤ ਉਪਭੋਗਤਾ ਮਾਮਲੇ ਵਿਭਾਗ ਦੀ ਬੈਵਸਾਈਟ ਉੱਤੇ ਉਪਲਬਧ ਕੀਮਤ ਸੂਚੀ ਦੇ ਮੁਤਾਬਕ, ਦੇਸ਼ ਭਰ 'ਚ ਪਿਆਜ ਦੀ ਔਸਤਨ ਕੀਮਤ ਐਤਵਾਰ ਨੂੰ 65 ਰੁਪਏ ਪ੍ਰਤੀ ਕਿੱਲੋ ਸੀ। ਦਿੱਲੀ ਐਨਸੀਆਰ ਦੇ ਬਜ਼ਾਰਾਂ 'ਚ ਵੀ ਐਤਵਾਰ ਨੂੰ ਪਿਆਜ ਦੀ ਕੀਮਤ 60 ਤੋਂ 70 ਰੁਪਏ ਪ੍ਰਤੀ ਕਿੱਲੋ ਸੀ।

ਦੂਜੇ ਪਾਸੇ, ਨੈਸ਼ਨਲ ਐਗਰੀਕਲਚਰਲ ਕੋਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਟੈਂਡਰ ਵਿੱਚ ਆਕਾਰ ਦਰਮਿਆਨ 15,000 ਟਨ ਲਾਲ ਪਿਆਜ ਦੇ 40 ਤੋਂ 60 ਮਿਲੀਮੀਟਰ ਦੀ ਸਪਲਾਈ ਲਈ ਬੋਲੀ ਮੰਗੀ ਗਈ ਸੀ।

ਟੈਂਡਰ 'ਚ ਕਿਹਾ ਇਹ ਪਛਾਣ ਕੀਤੀ ਗਈ ਹੈ ਕਿ ਭਾਰਤੀ ਬੰਦਰਗਾਹ 'ਤੇ ਟਰੱਕ ਲੋਡ / ਰੈਕ ਲੋਡ 'ਤੇ ਦਿੱਤੀ ਜਾਣ ਵਾਲੀ ਪਿਆਜ ਦੀ ਬੋਲੀ 50,000 ਰੁਪਏ ਪ੍ਰਤੀ ਟਨ, ਭਾਵ 50 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ।

ਅਜੀਤ ਸ਼ਾਹ ਨੇ ਕਿਹਾ ਕਿ ਵਿਦੇਸ਼ਾਂ ਤੋਂ ਪਿਆਜਾਂ ਦੀ ਆਮਦ ਕਾਰਨ ਕੀਮਤਾਂ ਵਿੱਚ ਹੋਏ ਵਾਧੇ 'ਤੇ ਫਿਲਹਾਲ ਰੋਕ ਲਗਾਈ ਹੈ, ਪਰ ਪਿਆਜ ਦੀ ਕੀਮਤ ਤਾਂ ਹੀ ਘੱਟ ਹੋਣਗੀਆਂ ਜਦੋਂ ਨਵੀਂ ਫਸਲਾਂ ਦੀ ਆਮਦ ਵਧੇਗੀ। ਉਨ੍ਹਾਂ ਕਿਹਾ ਕਿ ਜੇਕਰ ਪਿਆਜ ਦੀ ਦਰਾਮਦ ਨਾ ਕੀਤੀ ਜਾਂਦੀ ਤਾਂ ਇਹ ਕੀਮਤ ਹੋਰ ਵੱਧ ਜਾਂਦੀਆਂ।

23 ਅਕਤੂਬਰ ਨੂੰ, ਕੇਂਦਰ ਸਰਕਾਰ ਨੇ ਥੋਕ ਅਤੇ ਪ੍ਰਚੂਨ ਵਪਾਰੀਆਂ ਲਈ ਪਿਆਜ ਦੇ ਭੰਡਾਰ ਦੀ ਸੀਮਾ ਨਿਰਧਾਰਤ ਕੀਤੀ ਹੈ। ਜਿਸ ਦੇ ਮੁਤਾਬਕ ਪ੍ਰਚੂਨ ਵਿਕਰੇਤਾ ਵੱਧ ਤੋਂ ਵੱਧ ਦੋ ਟਨ ਅਤੇ ਥੋਕ ਵੇਚਣ ਵਾਲੇ ਵੱਧ ਤੋਂ ਵੱਧ 25 ਟਨ ਪਿਆਜ ਦਾ ਭੰਡਾਰ ਕਰ ਸਕਦੇ ਹਨ। ਸਰਕਾਰ ਨੇ ਪਿਆਜ 'ਤੇ 31 ਦਸੰਬਰ, 2020 ਤੱਕ ਦੀ ਸਟਾਕ ਲਿਮਟ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਸਰਕਾਰ ਨੇ ਪਿਆਜ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸੇ ਸਮੇਂ, ਨਾਫੇਡ ਕੋਲ ਪਏ ਬੱਫਰ ਸਟਾਕ ਤੋਂ ਦੇਸ਼ ਦੇ ਬਾਜ਼ਾਰਾਂ ਵਿੱਚ 36,000 ਟਨ ਪਿਆਜ ਲਿਆਂਦੇ ਗਏ।

ABOUT THE AUTHOR

...view details