ਪੰਜਾਬ

punjab

ETV Bharat / business

ਰਿਜ਼ਰਵ ਬੈਂਕ (RBI) ਨੇ ਜਮ੍ਹਾਂ ਸਰਟੀਫਿਕੇਟ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ

ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਮ੍ਹਾਂ ਸਰਟੀਫਿਕੇਟ 5 ਲੱਖ ਰੁਪਏ ਦੇ ਘੱਟੋ-ਘੱਟ ਮੁੱਲ ਵਿੱਚ ਜਾਰੀ ਕੀਤੇ ਜਾਣਗੇ। ਉਸ ਤੋਂ ਬਾਅਦ ਉਸ ਨੂੰ 5 ਲੱਖ ਰੁਪਏ ਦੇ ਗੁਣਾਂਕ ਵਿੱਚ ਜਾਰੀ ਕੀਤਾ ਜਾ ਸਕੇਗਾ।

ਰਿਜ਼ਰਵ ਬੈਂਕ
ਰਿਜ਼ਰਵ ਬੈਂਕ

By

Published : Jun 5, 2021, 5:08 PM IST

ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਮ੍ਹਾਂ ਸਰਟੀਫਿਕੇਟ 5 ਲੱਖ ਰੁਪਏ ਦੇ ਘੱਟੋ-ਘੱਟ ਮੁੱਲ ਵਿੱਚ ਜਾਰੀ ਕੀਤੇ ਜਾਣਗੇ। ਉਸ ਤੋਂ ਬਾਅਦ ਉਸ ਨੂੰ 5 ਲੱਖ ਰੁਪਏ ਦੇ ਗੁਣਾਂਕ ਵਿੱਚ ਜਾਰੀ ਕੀਤਾ ਜਾ ਸਕੇਗਾ।

ਜਮ੍ਹਾ ਸਰਟੀਫਿਕੇਟ (ਸੀਡੀ) ਇੱਕ ਵਿਵਾਦਪੂਰਨ (ਨੈਗੋਸ਼ਿਏਬਲ), ਅਸੁਰੱਖਿਅਤ (ਬਿਨਾਂ ਗਾਂਰਟੀ ਵਾਲਾ) ਮਨੀ ਮਾਰਕੀਟ ਉਤਪਾਦ ਹੈ। ਇੱਕ ਬੈਂਕ ਵੱਲੋਂ ਇਕ ਸਾਲ ਤੱਕ ਦੀ ਪੂਰੀ ਹੋਣ ਦੀ ਮਿਆਦ ਦੇ ਲਈ ਜਮ੍ਹਾ ਧਨ ਦੇ ਵਿਰੁੱਧ ਵਿੱਚ ਇੱਕ ਮਿਆਦੀ ਵਚਨ ਪੱਤਰ ਦੇ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ।

ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਕਿ ਸੀਡੀ ਸਿਰਫ 'ਡੀਮੈਟ' ਦੇ ਰੂਪ ਵਿੱਚ ਜਾਰੀ ਕੀਤੀ ਜਾਵੇਗੀ ਅਤੇ ਭਾਰਤੀ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਕੋਲ ਰਜਿਸਟਰਡ ਡਿਪਾਜ਼ਟਰੀ ਦੇ ਕੋਲ ਰਹੇਗਾ।

ਕੇਂਦਰੀ ਬੈਂਕ ਦੇ ਇਸ ਸੰਦਰਭ ਵਿੱਚ ਜਾਰੀ ਦਿਸ਼ਾਨਿਰਦੇਸ਼ ਦੇ ਮੁਤਾਬਕ ਸੀਡੀ ਭਾਰਤ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਜਾਰੀ ਕੀਤਾ ਜਾ ਸਕਦਾ ਹੈ। ਇਸ ਉਤਪਾਦ ਨੂੰ ਘੱਟੋ ਘੱਟ 7 ਦਿਨ ਦੇ ਲਈ ਜਾਰੀ ਕੀਤਾ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ, ਬੈਕਾਂ ਨੂੰ ਉਦੋਂ ਤੱਕ ਸੀਡੀ ਦੀ ਐਵਜ਼ ਵਿੱਚ ਲੋਨ ਦੇਣ ਦੀ ਆਗਿਆ ਨਹੀਂ ਹੋਵੇਗੀ। ਜਦੋਂ ਤੱਕ ਇਸ ਬਾਰੇ ਰਿਜ਼ਰਵ ਬੈਂਕ ਪ੍ਰਵਾਨਗੀ ਨਹੀਂ ਦਿੰਦਾ।

ABOUT THE AUTHOR

...view details