ਪੰਜਾਬ

punjab

ETV Bharat / business

ਵਿੱਤੀ ਸਮੱਸਿਆ ਨਾਲ ਜੂਝ ਰਹੀ ਬੀਐੱਸਐੱਨਐੱਲ ਦਾ ਕਰੋੜਾਂ ਰੁਪਇਆਂ ਦੀ ਵਸੂਲੀ 'ਤੇ ਜੋਰ

ਭਾਰਤ ਸੰਚਾਰ ਨਿਗਮ ਲਿਮਿਟਡ (ਬੀਐੱਸਐੱਨਐੱਲ) ਇਹ ਕਦਮ ਅਜਿਹੇ ਸਮੇਂ ਚੁੱਕ ਰਹੀ ਹੈ ਜਦ ਕੰਪਨੀ ਵਿੱਤੀ ਸਥਿਤੀ ਨੂੰ ਲੈ ਕੇ ਖ਼ਾਸੇ ਦਬਾਅ ਵਿੱਚ ਹੈ ਅਤੇ ਉਸ ਨੂੰ ਇਸ ਕਾਰਨ ਦੂਸਰੀ ਵਾਰ ਕਰਮਚਾਰੀਆਂ ਦੀ ਤਨਖ਼ਾਹ ਦੇਣ ਵਿੱਚ ਦੇਰੀ ਕਰਨੀ ਪਈ ਹੈ। ਬੀਐੱਸਐੱਨਐੱਲ ਨੇ ਕਰਮਚਾਰੀਆਂ ਦੀ ਜੁਲਾਈ ਮਹੀਨੇ ਦੀ ਤਨਖ਼ਾਹ 5 ਅਗਸਤ ਨੂੰ ਦਿੱਤੀ ਸੀ।

ਬੀਐੱਸਐੱਨਐੱਸ ਦਾ ਦਫ਼ਤਰ।

By

Published : Aug 11, 2019, 10:13 PM IST

ਨਵੀਂ ਦਿੱਲੀ : ਨਕਦੀ ਸਮੱਸਿਆ ਨਾਲ ਜੂਝ ਰਹੀ ਜਨਤਕ ਖੇਤਰ ਦੀ ਬੀਐੱਸਐੱਨਐੱਲ ਨੇ ਆਪਣੇ ਗਾਹਕਾਂ ਤੋਂ ਬਕਾਏ ਦੀ ਵਸੂਲੀ ਲਈ ਸਖ਼ਤ ਤਰੀਕੇ ਨਾਲ ਕਦਮ ਚੁੱਕਣ ਦੀ ਯੋਜਨਾ ਬਣਾਈ ਹੈ। ਦੂਰਸੰਚਾਰ ਕੰਪਨੀ ਅਗਲੇ 2-3 ਮਹੀਨਿਆਂ ਵਿੱਚ 3,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਬਕਾਏ ਦੀ ਰਾਸ਼ੀ ਦੀ ਵਸੂਲੀ ਦੀ ਉਮੀਦ ਕਰ ਰਹੀ ਹੈ।

ਭਾਰਤ ਸੰਚਾਰ ਨਿਗਮ ਲਿਮਿਟਡ ਇਹ ਕਦਮ ਉਸ ਮੌਕੇ ਚੁੱਕ ਰਹੀ ਹੈ ਜਦ ਕੰਪਨੀ ਵਿੱਤੀ ਸਥਿਤੀ ਨੂੰ ਲੈ ਕੇ ਕਾਫ਼ੀ ਦਬਾਅ ਵਿੱਚ ਹੈ ਅਤੇ ਇਸ ਕਾਰਨ ਉਸ ਨੂੰ ਇਸ ਸਾਲ ਦੂਸਰੀ ਵਾਰ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਦੇਰ ਕਰਨੀ ਪਈ ਹੈ। ਬੀਐੱਸਐੱਨਐੱਸ ਨੇ ਕਰਮਚਾਰੀਆਂ ਦੀ ਜੁਲਾਈ ਮਹੀਨੇ ਦੀ ਤਨਖ਼ਾਹ 5 ਅਗਸਤ ਨੂੰ ਦਿੱਤੀ ਸੀ।

ਬੀਐੱਸਐੱਨਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ ਕੇ ਪੁਰਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੰਪਨੀ ਦਾ ਗਾਹਕਾਂ ਉੱਪਰ ਬਕਾਇਆ ਹੈ ਜੋ 3,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਅਸੀਂ ਇਸ ਦੀ ਵਸੂਲੀ ਲਈ ਸਖ਼ਤ ਕਦਮ ਚੁੱਕ ਰਹੇ ਹਾਂ। ਇਸ ਦਿਸ਼ਾ ਵਿੱਚ ਸਾਨੂੰ ਸਫ਼ਲਤਾ ਵੀ ਮਿਲ ਰਹੀ ਹੈ।

ਪੁਰਵਾਰ ਨੇ ਦੱਸਿਆ ਕਿ ਪੂਰੀ ਬਕਾਇਆ ਰਾਸ਼ੀ ਵਸੂਲੀ ਦੀ ਸਮਾਂ ਹੱਦ ਬਾਰੇ ਦੱਸਣਾ ਮੁਸ਼ਕਿਲ ਹੈ, ਬੀਐੱਸਐੱਨਐੱਲ ਨੂੰ ਅਗਲੇ2-3 ਮਹੀਨਿਆਂ ਵਿੱਚ ਕਾਫ਼ੀ ਰਾਸ਼ੀ ਦੀ ਵਸੂਲੀ ਦੀ ਉਮੀਦ ਹੈ। ਕੰਪਨੀ ਕਿਰਾਏ ਤੋਂ ਵੀ ਵਧੀ ਹੋਈ ਆਮਦਨ ਨੂੰ ਪ੍ਰਾਪਤ ਕਰਨ ਦੀ ਉਮੀਦ ਕਰ ਰਹੀ ਹੈ। ਇਸ ਸਾਲ ਬੀਐੱਸਐੱਨਐੱਸ ਦੀ ਕਿਰਾਏ ਤੋਂ ਲਗਭਗ 1,000 ਕਰੋੜ ਰੁਪਏ ਦੀ ਆਮਦਲ ਉੱਤੇ ਨਜ਼ਰ ਹੈ। ਪਿਛਲੀ ਵਾਰ ਇਹ 200 ਕਰੋੜ ਰੁਪਏ ਸੀ। ਇਸ ਯੋਜਨਾ ਤਹਿਤ ਮੌਜੂਦਾ ਇਮਾਰਤਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਅਤੇ ਜ਼ਿਆਦਾ ਜਗ੍ਹਾ ਨੂੰ ਪੱਟੇ ਉੱਤੇ ਦੇਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਜੀਓ ਫੋਨ 3 ਅਤੇ ਗੀਗਾਫ਼ਾਇਬਰ ਨੂੰ ਲੈ ਕੇ ਰਿਲਾਇੰਸ ਦੀ 42ਵੀਂ ਮੀਟਿੰਗ ਭਲਕੇ

ਇਸ ਤੋਂ ਇਲਾਵਾ ਬੀਐੱਸਐੱਨਐੱਲ ਸਲਾਨਾ ਲਗਭਗ 200 ਕਰੋੜ ਰੁਪਏ ਤੱਕ ਬਚਾਉਣ ਨੂੰ ਲੈ ਕੇ ਆਉਟਸੋਰਸ ਕੀਤੇ ਗਏ ਕੰਮਾਂ ਨੂੰ ਦਰੁੱਸਤ ਕਰਨ ਉੱਤੇ ਵੀ ਕੰਮ ਕਰ ਰਹੀ ਹੈ। ਕੰਪਨੀ ਦੀ ਮਹੀਨਾਵਾਰ ਆਮਦਨ ਅਤੇ ਖ਼ਰਚ ਵਿੱਚ 800 ਕਰੋੜ ਰੁਪਏ ਦਾ ਅੰਤਰ ਹੈ।

ਬੀਐੱਸਐੱਨਐੱਲ ਨੂੰ 2018-19 ਵਿੱਚ ਲਗਭਗ 14,000 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। ਕੰਪਨੀ ਨੂੰ 2017-18 ਵਿੱਚ 7,993 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

ABOUT THE AUTHOR

...view details