ਪੰਜਾਬ

punjab

ETV Bharat / business

ਲੌਕਡਾਊਨ ਦੀ ਮਿਆਦ 'ਚ ਵਾਧਾ, ਕੰਮ ਕਰਨਗੇ ਪੂੰਬੀ ਤੇ ਬਾਂਡ ਬਾਜ਼ਾਰ : ਸੇਬੀ - Capital, debt market service providers

ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੇਬੀ ਅਤੇ ਉਸ ਵੱਲੋਂ ਸੂਚੀਬੱਧ ਸ਼ੇਅਰ, ਪੂੰਜੀ ਅਤੇ ਬਾਂਡ ਬਾਜ਼ਾਰ ਅਤੇ ਇਸ ਨਾਲ ਜੁੜੇ ਸੇਵਾਪ੍ਰਦਾਤਾ ਇਸ ਮਿਆਦ ਦੌਰਾਨ ਕੰਮ ਕਰਦੇ ਰਹਿਣਗੇ।

ਲੌਕਡਾਊਨ ਦੀ ਮਿਆਦ 'ਚ ਵਾਧਾ, ਕੰਮ ਕਰਨਗੇ ਪੂੰਬੀ ਤੇ ਬਾਂਡ ਬਾਜ਼ਾਰ : ਸੇਬੀ
ਲੌਕਡਾਊਨ ਦੀ ਮਿਆਦ 'ਚ ਵਾਧਾ, ਕੰਮ ਕਰਨਗੇ ਪੂੰਬੀ ਤੇ ਬਾਂਡ ਬਾਜ਼ਾਰ : ਸੇਬੀ

By

Published : May 4, 2020, 5:49 PM IST

ਨਵੀਂ ਦਿੱਲੀ : ਭਾਰਤੀ ਸੁਰੱਖਿਆ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਕਿਹਾ ਕਿ ਪੂੰਬੀ ਅਤੇ ਬਾਂਡ ਬਾਜ਼ਾਰ ਨਾਲ ਜੁੜੇ ਸੇਵਾਪ੍ਰਦਾਤਾ ਲੌਕਡਾਊਨ ਦੀ ਵੱਧੀ ਮਿਆਦ ਵਿੱਚ ਵੀ ਕੰਮ ਕਰਦੇ ਰਹਿਣਗੇ। ਸਰਕਾਰ ਨੇ ਦੇਸ਼ ਵਿੱਚ ਬੰਦ ਨੂੰ 17 ਮਈ ਤੱਕ ਵਧਾ ਦਿੱਤਾ ਹੈ।

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਦੇਸ਼ਭਰ ਵਿੱਚ ਬੰਦ ਨੂੰ 4 ਮਈ ਤੋਂ ਬਾਅਦ 2 ਹਫ਼ਤੇ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਬੰਦ ਦੌਰਾਨ ਅੰਤਰ-ਸੂਬਾ ਆਵਾਜਾਈ, ਹਵਾਈ ਅਤੇ ਰੇਲ ਯਾਤਰਾ ਮੁਲਤਵੀ ਰਹਿਣਗੀਆਂ। ਹਾਲਾਂਕਿ ਇਸ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਖੇਤਰਾਂ ਦੇ ਆਧਾਰ ਉੱਤੇ ਕੁੱਝ ਰਿਆਇਤਾਂ ਦਿੱਤੀਆਂ ਗਈਆਂ ਹਨ।

ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੇਬੀ ਅਤੇ ਉਸ ਦੇ ਵੱਲੋਂ ਸੂਚੀਬੱਧ ਕੀਤੇ ਸ਼ੇਅਰ, ਪੂੰਜੀ ਅਤੇ ਬਾਂਡ ਬਾਜ਼ਾਰ ਅਤੇ ਇਸ ਨਾਲ ਜੁੜੇ ਸੇਵਾਪ੍ਰਦਾਤਾ ਇਸ ਮਿਆਦ ਦੌਰਾਨ ਕੰਮ ਕਰਦੇ ਰਹਿਣਗੇ।

ਬੰਦ ਨਾਲ ਸ਼ੇਅਰਾਂ, ਨਿਪਟਾਰੇ ਨਿਯਮਾਂ, ਡਿਪਾਜ਼ਟਿਰੀ, ਮਿਊਚਲ ਫ਼ੰਡ ਕੰਪਨੀਆਂ, ਜਾਇਦਾਦ ਪ੍ਰਬੰਧ ਕੰਪਨੀਆਂ, ਸ਼ੇਅਰ ਬ੍ਰੋਕਰਾਂ, ਨਿਪਟਾਰੇ-ਡਿਪਾਜ਼ਟਿਰੀ ਨਾਲ ਜੁੜੇ ਕਾਰੋਬਾਰੀਆਂ ਅਤੇ ਸ਼ੇਅਰ ਟ੍ਰਾਂਸਫ਼ਰ ਏਜੰਟਾਂ ਨੂੰ ਰਾਹਤ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕ੍ਰੈਡਿਟ ਰੇਟਿੰਗ ਏਜੰਸੀਆਂ, ਡਿਬੈਂਚਰ ਨਿਆਸੀ, ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ, ਪੋਰਟਫੋਲਿਓ ਪ੍ਰਬੰਧਕ, ਵਿਕਲਪਿਕ ਨਿਵੇਸ਼ ਫ਼ੰਡ ਅਤੇ ਨਿਵੇਸ਼ ਸਲਾਹਕਾਰ ਵੀ ਕੰਮ ਕਰਦੇ ਰਹਿਣਗੇ। ਬਾਜ਼ਾਰ ਰੈਗੂਲੇਟਰੀ ਸੇਬੀ ਨੇ ਕਿਹਾ ਕਿ ਇਹ ਹੁਕਮ 4 ਮਈ ਤੋਂ ਬਾਅਦ 2 ਹਫ਼ਤਿਆਂ ਤੱਕ ਲਾਗੂ ਹਨ।

ਪੀਟੀਆਈ

ABOUT THE AUTHOR

...view details