ਪੰਜਾਬ

punjab

ETV Bharat / business

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਟਰਨਓਵਰ 30 ਹਜ਼ਾਰ ਕਰੋੜ ਤੋਂ ਪਾਰ

ਬਾਬਾ ਰਾਮਦੇਵ ਦੇ ਪਤੰਜਲੀ ਸਮੂਹ ਨੇ ਵਿੱਤ ਸਾਲ 2020-21 ਵਿੱਚ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹਾਸਿਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਟਰਨਓਵਰ 30 ਹਜ਼ਾਰ ਕਰੋੜ ਤੋਂ ਪਾਰ
ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਟਰਨਓਵਰ 30 ਹਜ਼ਾਰ ਕਰੋੜ ਤੋਂ ਪਾਰ

By

Published : Jul 13, 2021, 9:52 PM IST

ਦੇਹਰਾਦੂਨ: ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਨੇ ਉੱਤਰਾਖੰਡ ਦੀ ਆਰਥਿਕਤਾ ਤੇ ਵੱਡਾ ਪ੍ਰਭਾਵ ਪਾਇਆ ਹੈ। ਦੂਜੇ ਪਾਸੇ, ਬਾਬਾ ਰਾਮਦੇਵ ਦੇ ਪਤੰਜਲੀ ਸਮੂਹ ਨੇ ਵਿੱਤੀ ਸਾਲ 2020-21 ਵਿੱਚ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹਾਸਿਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਪਤੰਜਲੀ ਸਮੂਹ ਦੁਆਰਾ ਹਾਸਿਲ ਕੀਤੀ ਰੁਚੀ ਸੋਇਆ ਕੰਪਨੀ ਨੇ ਵਿੱਤੀ ਸਾਲ 2020-21 ਵਿੱਚ 16,318 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ, ਅਤੇ ਇਕੱਲੇ ਪਤੰਜਲੀ ਗਰੁੱਪ ਨੇ ਹੀ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।

ਪਤੰਜਲੀ ਗਰੁੱਪ ਦੁਆਰਾ ਜਾਰੀ ਪ੍ਰੈਸ ਬਿਆਨ ਅਨੁਸਾਰ ਵਿੱਤੀ ਸਾਲ 2020-21 ਵਿੱਚ ਪਤੰਜਲੀ ਆਯੁਰਵੈਦ ਲਿਮਟਿਡ ਨੇ 9,783.81 ਕਰੋੜ ਰੁਪਏ, ਪਤੰਜਲੀ ਕੁਦਰਤੀ ਬਿਸਕੁਟ ਨੇ 650 ਕਰੋੜ ਰੁਪਏ, ਦਿਵਿਅ ਫਾਰਮੇਸੀ ਨੇ 850 ਕਰੋੜ ਰੁਪਏ, ਪਤੰਜਲੀ ਐਗਰੋ ਨੂੰ 1,600 ਕਰੋੜ, ਪਤੰਜਲੀ ਟਰਾਂਸਪੋਰਟ ਨੇ 548 ​​ਕਰੋੜ ਦੀ ਕਮਾਈ ਕੀਤੀ ਹੈ। , ਪਤੰਜਲੀ ਗਰਾਮੋਡਿਓਗ ਨੇ 396 ਕਰੋੜ ਦਾ ਕਾਰੋਬਾਰ ਕੀਤਾ ਹੈ। ਯਾਨੀ ਕੁੱਲ ਮਿਲਾਕੇ ਪਤੰਜਲੀ ਸਮੂਹ ਨੇ ਵਿੱਤੀ ਸਾਲ 2020-21 ਵਿੱਚ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।

ਪਤੰਜਲੀ ਗਰੁੱਪ ਦੇ ਅਨੁਸਾਰ, ਰੁਚੀ ਸੋਇਆ ਕੰਪਨੀ ਨੇ ਵਿੱਤੀ ਸਾਲ 2019 - 20 ਵਿੱਚ 13,117 ਕਰੋੜ ਰੁਪਏ ਦੇ ਮੁਕਾਬਲੇ ਵਿੱਤੀ ਸਾਲ 2020-21 ਵਿੱਚ 16,318 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ਉੱਤਰਾਖੰਡ ਦਾ ਸਾਲਾਨਾ ਬਜਟ ਲਗਭਗ 57 ਹਜ਼ਾਰ ਕਰੋੜ ਰੁਪਏ ਦਾ ਹੈ। ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾਂ ਸਕਦਾ ਹੈ, ਕਿ ਬਾਬਾ ਰਾਮਦੇਵ ਦੀਆਂ ਕੰਪਨੀਆਂ ਨੇ ਵਿੱਤੀ ਸਾਲ 2020-21 ਵਿੱਚ 30 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹਾਸਿਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਪਤੰਜਲੀ ਗਰੁੱਪ ਦੇ ਅਨੁਸਾਰ, ਪਹਿਲੀ ਵਾਰ ਸੇਅਰ ਮਾਰਕੀਟ ਵਿੱਚ, ਪਤੰਜਲੀ ਗਰੁੱਪ ਦੀ ਕੰਪਨੀ ਰੁਚੀ ਸੋਇਆ ਦਾ ਤਕਰੀਬਨ 4,300 ਕਰੋੜ ਰੁਪਏ ਦਾ ਐਫ.ਪੀ.ਓ ਆਉਣ ਵਾਲਾ ਹੈ। ਇਸ ਨਾਲ ਲੱਖਾਂ ਸ਼ੇਅਰ ਧਾਰਕਾਂ ਨੂੰ ਭਾਗ ਲੈਣ ਦਾ ਸੁਨਹਿਰੀ ਮੌਕਾ ਮਿਲੇਗਾ।

ਇਹ ਵੀ ਪੜ੍ਹੋ:-1 ਰੁਪਏ ਦੇ ਇਸ ਨੋਟ ਦੀ ਕੀਮਤ 7 ਲੱਖ , ਤੁਸੀਂ ਬਣ ਸਕਦੇ ਹੋ ਕਰੋੜਪਤੀ

ABOUT THE AUTHOR

...view details