ਮੁੰਬਈ : ਅਰਥ-ਵਿਵਸਥਾ ਵਿੱਚ ਤੇਜ਼ੀ ਲਿਆਉਣ ਦੀਆਂ ਕੋਸ਼ਿਸ਼ਾਂ ਅਧੀਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕੰਪਨੀਆਂ ਲਈ ਕਾਰਪੋਰੇਟ ਕਰ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
ਸੈਂਸਕਸ 1500 ਅੰਕਾਂ ਦੀ ਚੜ੍ਹਤ ਨਾਲ 37,661.73 ਅੰਕ ਉੱਤੇ ਪਹੁੰਚ ਗਿਆ। ਉੱਥੇ ਹੀ ਦੂਸਰੇ ਪਾਸੇ ਐੱਨਐੱਸਈ ਦਾ ਨਿਫ਼ਟੀ 325.40 ਅੰਕ ਜਾਂ 3.04 ਫ਼ੀਸਦੀ ਚੜ੍ਹ ਕੇ 11,030.20 ਅੰਕ ਉੱਤੇ ਕਾਰੋਬਾਰ ਕਰਦੇ ਦੇਖਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ ਵਿੱਚ ਮੁੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ ਸਵੇਰੇ 9.43 ਵਜੇ 98.41 ਅੰਕਾਂ ਦੀ ਮਜ਼ਬੂਤੀ ਦੇ ਨਾਲ 36,191.88 ਉੱਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਨਿਫ਼ਟੀ ਵੀ ਲਗਭਗ ਇਸੇ ਸਮੇਂ 20.35 ਅੰਕਾਂ ਦੇ ਵਾਧੇ ਨਾਲ 10,725.15 ਉੱਤੇ ਕਾਰੋਬਾਰ ਕਰਦੇ ਦੇਖਿਆ ਜਾ ਰਿਹਾ ਹੈ।