ਨਵੀਂ ਦਿੱਲੀ: ਆਨਲਾਈਨ ਫੂਡ ਡਿਲੀਵਰੀ ਸੇਵਾ ਦੇਣ ਵਾਲੀ ਕੰਪਨੀ ਜ਼ੋਮੈਟੋ (Zomato) ਨੇ 17 ਸਤੰਬਰ ਤੋਂ ਕਰਿਆਨੇ ਦੇ ਸਮਾਨ ਦੀ ਆਪਣੀ ਡਿਲੀਵਰੀ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸਦਾ ਮੰਨਣਾ ਹੈ ਕਿ ਗਰੋਫਰਸ (ਕਰਿਆਨਾ ਦੇ ਸਮਾਨ ਦੀ ਡਿਲੀਵਰ ਦੇਣ ਵਾਲੀ ਕੰਪਨੀ) ਵਿੱਚ ਉਸਦੇ ਨਿਵੇਸ਼ ਤੋਂ ਆਪਣੇ ਆਪ ਦੇ ਮੰਚ ਉੱਤੇ ਕਰਿਆਨੇ ਦਾ ਸਮਾਨ ਦੀ ਡਿਲੀਵਰੀ ਸੇਵਾ ਦੀ ਤੁਲਣਾ ਵਿੱਚ ਉਸਦੇ ਸ਼ੇਅਰ ਧਾਰਕਾਂ ਲਈ ਬਿਹਤਰ ਨਤੀਜੇ ਮਿਲਣਗੇ।
ਕੰਪਨੀ ਨੇ ਆਪਣੇ ਕਰਿਆਨੇ ਦੇ ਭਾਗਾਦੀਰਾਂ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਕਿਹਾ ਹੈ ਕਿ ਜ਼ੋਮੈਟੋ ਆਪਣੇ ਗਾਹਕਾਂ ਨੂੰ ਸਭ ਤੋਂ ਉੱਤਮ ਸੇਵਾਵਾਂ ਦੇਣ ਅਤੇ ਆਪਣੇ ਵਪਾਰ ਭਾਗੀਦਾਰਾਂ ਨੂੰ ਵਾਧੇ ਦੇ ਸਭ ਤੋਂ ਵੱਡੇ ਮੌਕੇ ਦੇਣ ਵਿੱਚ ਵਿਸ਼ਵਾਸ ਕਰਦੀ ਹੈ।