ਪੰਜਾਬ

punjab

ETV Bharat / business

ਥੋਕ ਮਹਿੰਗਾਈ ਨਵੰਬਰ ਵਿੱਚ ਵਧ ਕੇ 0.58 ਹੋਈ ਪ੍ਰਤੀਸ਼ਤ

ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰ ਦੇ ਅੰਕੜਿਆਂ ਅਨੁਸਾਰ, ਨਵੰਬਰ ਵਿੱਚ ਡਬਲਯੂਪੀਆਈ ਅਧਾਰਿਤ ਮਹਿੰਗਾਈ ਦਰ 0.58 ਪ੍ਰਤੀਸ਼ਤ ਸੀ। ਹਾਲਾਂਕੀ ਇੱਕ ਸਾਲ ਪਹਿਲਾਂ ਨਵੰਬਰ 2018 ਵਿੱਚ ਇਹ 4.47 ਪ੍ਰਤੀਸ਼ਤ ਸੀ।

ਫ਼ੋਟੋ
ਫ਼ੋਟੋ

By

Published : Dec 16, 2019, 1:12 PM IST

ਨਵੀਂ ਦਿੱਲੀ: ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਥੋਕ ਮਹਿੰਗਾਈ ਨਵੰਬਰ 2019 ਵਿੱਚ 0.58 ਪ੍ਰਤੀਸ਼ਤ ਹੋ ਗਈ ਜੋ ਕਿ ਅਕਤੂਬਰ ਵਿਚ 0.16 ਪ੍ਰਤੀਸ਼ਤ ਸੀ।

ਸਾਲਾਨਾ ਮੁਦਰਾਸਫ਼ਿਤੀ ਮਹੀਨੇਵਾਰ ਥੋਕ ਮੁੱਲ ਸੂਚਕ ਅੰਕ (ਡਬਲਯੂਪੀਆਈ) 'ਤੇ ਅਧਾਰਤ ਇੱਕ ਸਾਲ ਪਹਿਲਾਂ (ਨਵੰਬਰ 2018) ਦੌਰਾਨ ਇਸ ਮਹੀਨੇ ਵਿਚ 4.47 ਪ੍ਰਤੀਸ਼ਤ ਸੀ।

ਉਦਯੋਗ ਅਤੇ ਵਣਜ ਮੰਤਰਾਲੇ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਖੁਰਾਕੀ ਵਸਤਾਂ ਦੀ ਕੀਮਤ ਵਿੱਚ ਵਾਧੇ ਦੀ ਦਰ ਇੱਕ ਮਹੀਨੇ ਪਹਿਲਾਂ 9.80 ਪ੍ਰਤੀਸ਼ਤ ਦੇ ਮੁਕਾਬਲੇ ਮਹੀਨੇ ਵਿੱਚ 11 ਪ੍ਰਤੀਸ਼ਤ ਹੋ ਗਈ ਸੀ, ਜਦੋਂ ਕਿ ਗ਼ੈਰ-ਖੁਰਾਕੀ ਲੇਖਾਂ ਲਈ ਅਕਤੂਬਰ ਵਿੱਚ 2.35 ਪ੍ਰਤੀਸ਼ਤ ਤੋਂ 1.93 ਪ੍ਰਤੀਸ਼ਤ ਘਟਿਆ ਹੈ।

ਇਹ ਵੀ ਪੜ੍ਹੋ: ਪੀਐਨਬੀ ਦੇ 2018-19 ਦੇ ਫਸੇ ਕਰਜ਼ੇ ਵਿੱਚ 2617 ਕਰੋੜ ਰੁਪਏ ਦਾ ਅੰਤਰ: ਆਰਬੀਆਈ ਰਿਪੋਰਟ

ਨਿਰਮਿਤ ਉਤਪਾਦਾਂ ਲਈ ਥੋਕ ਮਹਿੰਗਾਈ ਸਮੀਖਿਆ ਅਧੀਨ ਮਹੀਨੇ ਦੌਰਾਨ (-) 0.84 ਪ੍ਰਤੀਸ਼ਤ 'ਤੇ ਸਥਿਰ ਰਹੀ।

ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਬਜ਼ੀਆਂ, ਦਾਲਾਂ ਅਤੇ ਪ੍ਰੋਟੀਨ ਨਾਲ ਭਰਪੂਰ ਵਸਤਾਂ ਜਿਵੇਂ ਕਿ ਮਹਿੰਗਾਈ ਮੁੱਲ ਸੂਚਕ ਅੰਕ ਦੇ ਅਧਾਰ 'ਤੇ ਪ੍ਰਚੂਨ ਮੁਦਰਾਸਫ਼ਿਤੀ ਨਵੰਬਰ ਵਿੱਚ 3 ਸਾਲਾਂ ਦੀ ਉੱਚ ਪੱਧਰ 5.54 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।

ABOUT THE AUTHOR

...view details