ਲਖਨਊ : ਸਿਪਰੀ (ਸਟਾਕਹੋਮ ਇੰਟਰਨੈਸ਼ਨ ਪੀਸ ਰਿਸਰਚ ਸੈਂਟਰ) ਡਾਟਾ ਬੇਸ ਮੁਤਾਬਕ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਕਈ ਸਾਲਾਂ ਤੱਕ ਦੁਨੀਆਂ ਦਾ ਸਭ ਤੋਂ ਵੱਡਾ ਹਥਿਆਰ ਆਯਾਤ ਕਰਨ ਵਾਲਾ ਦੇਸ਼ ਸੀ।
ਦੇਸ਼ ਹੁਣ ਵੀ ਸਲਾਨਾ 18-20 ਬਿਲੀਅਨ ਡਾਲਰ ਦੇ ਰੱਖਿਆ ਉਪਕਰਣਾਂ ਦਾ ਆਯਾਤ ਕਰਦਾ ਹੈ। ਸਰਕਾਰ ਆਪਣੇ 'ਮੇਕ ਇੰਨ ਇੰਡੀਆ' ਪਹਿਲ ਦੇ ਮਾਧਿਅਮ ਰਾਹੀਂ ਰੱਖਿਆ ਖ਼ੇਤਰ ਵਿੱਚ ਸਥਿਤੀ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਦਾ ਧਿਆਨ ਨਿੱਜੀ ਖੇਤਰ ਦੇ ਰੱਖਿਆ ਨਿਰਮਾਤਾਵਾਂ ਦੀ ਜ਼ਿਆਦਾ ਹਿੱਸੇਦਾਰੀ ਦੇ ਨਾਲ ਦੇਸ਼ ਵਿੱਚ ਹਥਿਆਰਾਂ ਦੇ ਡਿਜ਼ਾਇਨਾਂ, ਵਿਕਾਸ ਅਤੇ ਨਿਰਮਾਣ ਉੱਤੇ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਰੱਖਿਆ ਖ਼ੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਡਾ ਜੀ. ਸਤੀਸ਼ ਰੈੱਡੀ ਨੇ ਕਿਹਾ ਕਿ ਦੇਸ਼ ਅਗਲੇ 5-10 ਸਾਲਾਂ ਵਿੱਚ 75 ਫ਼ੀਸਦੀ ਸਵਦੇਸ਼ੀਕਰਨ ਹਾਸਲ ਕਰੇਗਾ।
ਡੀਆਰਡੀਓ ਭਾਰਤ ਦਾ ਸਰਵਉੱਚ ਖ਼ੋਜ ਕੇਂਦਰ ਹੈ। ਇਹ ਗੱਲਬਾਤ ਡਿਫ਼ੈਂਸ ਐਕਸਪੋ ਇੰਡੀਆ 2020 ਦੀ ਸਾਇਡ ਲਾਇਨਾਂ ਉੱਤੇ ਹੋਈ।
ਈਟੀਵੀ ਭਾਰਤ : ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡੇ ਸੰਗਠਨ ਦੀ ਕੀ ਯੋਜਨਾ ਹੈ ?
ਜੀ ਸਤੀਸ਼ ਰੈੱਡੀ : ਸਭ ਤੋਂ ਪਹਿਲਾਂ, ਅੱਜ ਅਸੀਂ ਹਥਿਆਰ ਬਲਾਂ ਵਿੱਚ 40-50% ਸਮੱਗਰੀ ਸਵਦੇਸ਼ੀਕਰਨ ਦੇ ਨਜ਼ਦੀਕ ਹਨ ਅਤੇ ਇਸ ਨੂੰ 75% ਤੋਂ ਅੱਗੇ ਵਧਾਉਣਾ ਹੈ। ਇਹੀ ਪ੍ਰਧਾਨ ਮੰਤਰੀ ਨੇ ਕਿਹਾ ਹੈ। ਸਾਨੂੰ ਆਪਣੇ ਨਿਰਯਾਤ ਵਿੱਚ ਸੁਧਾਰ ਕਰਨਾ ਹੋਵੇਗਾ। ਅਸਲ ਵਿੱਚ, ਸਾਨੂੰ ਨਿਰਯਾਤ ਦੀ ਬਹੁਤ ਲੋੜ ਹੈ। ਪ੍ਰਧਾਨ ਮੰਤਰੀ ਨੇ ਆਉਣ ਵਾਲੇ ਸਾਲਾਂ ਵਿੱਚ 5 ਬਿਲੀਅਨ ਡਾਲਰ ਦਾ ਟੀਚਾ ਦਿੱਤਾ ਹੈ। ਡੀਆਰਡੀਓ ਮੋਹਰੀ ਖ਼ੋਜ ਤੇ ਵਿਕਾਸ ਸੰਗਠਨ ਹੈ, ਸਾਨੂੰ ਇਹ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਕਿ ਕਿਹੜੀਆਂ ਉਹ ਤਕਨੀਕਾਂ ਅਤੇ ਸਿਸਟਮ ਹੈ ਜਿਸ ਨੂੰ ਸਾਨੂੰ ਵਿਕਸਿਤ ਕਰਨ ਦੀ ਲੋੜ ਹੈ।
ਅਜੇ ਕਈ ਖੇਤਰਾਂ ਵਿੱਚ ਅਸੀਂ ਬਹੁਤ ਮਜ਼ਬੂਤ ਸਮਰੱਥਾ ਵਾਲੇ ਬਣ ਗਏ ਹਾਂ। ਅਸੀਂ ਮਿਜ਼ਾਇਲਾਂ, ਰਡਾਰ, ਸੋਨਾਰ, ਟਾਰਪੀਡੋ, ਇਲੈਕਟ੍ਰਿਕ ਯੁੱਧ ਪ੍ਰਣਾਲੀ ਅਤੇ ਬੰਦੂਕਾਂ ਵਿੱਚ ਬਹੁਤ ਮਜ਼ਬੂਤ ਹਾਂ। ਅਸੀਂ ਇੰਨਾਂ ਖੇਤਰਾਂ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਪ੍ਰਣਾਲੀਆਂ ਬਣਾਉਣਾ ਚਾਹੁੰਦੇ ਹਾਂ ਅਤੇ ਇਹ ਨਿਸ਼ਚਿਤ ਕਰਦੇ ਹਾਂ ਕਿ ਇੰਨਾਂ ਖੇਤਰਾਂ ਵਿੱਚ ਕੋਈ ਆਯਾਤ ਨਾ ਹੋ ਸਕੇ। ਤਾਂ ਇਹ ਇੱਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਅਸੀਂ ਆਯਾਤ ਨੂੰ ਘੱਟ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਇੰਨਾਂ ਖੇਤਰਾਂ ਵਿੱਚ ਨਿਰਯਾਤ ਕਰਨ ਦੇ ਬਾਰੇ ਸੋਚ ਸਕਦੇ ਹਾਂ।
ਤਾਂ ਫ਼ਿਰ ਹੋਰ ਤਕਨੀਕਾਂ ਜਿਵੇਂ ਸਾਡੇ ਕੋਲ ਸੰਚਾਰ ਪ੍ਰਣਾਲੀ, ਐੱਸਡੀਆਰ ਅਤੇ ਸਾਡੇ ਜੀਵਨ ਵਿਗਿਆਨ ਨਾਲ ਸਬੰਧਿਤ ਪਹਿਲੂ ਹਨ। ਸਾਡੇ ਕੋਲ ਬੁਲੇਟ ਪਰੂਫ਼ ਜੈਕੇਟ, ਜੁੱਤੇ ਅਤੇ ਕਈ ਹੋਰ ਚੀਜ਼ਾਂ ਹਨ।
ਈਟੀਵੀ ਭਾਰਤ : ਪਿਛਲੇ ਸਾਲ, ਭਾਰਤ ਨੇ 18-20 ਬਿਲੀਅਨ ਡਾਲਰ ਦੇ ਰੱਖਿਆ ਉਪਕਰਨਾਂ ਦਾ ਆਯਾਤ ਕੀਤਾ। ਕਦੋਂ ਤੱਕ ਦੇਸ਼ ਇੰਨਾਂ ਉਪਕਰਨਾਂ ਦੇ ਆਯਾਤ ਨੂੰ ਘੱਟ ਕਰ ਸਕਦਾ ਹੈ?
ਜੀ ਸਤੀਸ਼ ਰੈੱਡੀ : ਅਗਲੇ 5-10 ਸਾਲਾਂ ਵਿੱਚ ਸਾਡੀ ਸਵਦੇਸ਼ੀ ਸਮਗੱਰੀ ਨਿਸ਼ਚਿਤ ਰੂਪ ਤੋਂ 75% ਤੱਕ ਹੋ ਜਾਵੇਗੀ।
ਈਟੀਵੀ ਭਾਰਤ : ਦੂਸਰੀ ਗੱਲ, ਅਸੀਂ ਬਹੁਤ ਦੁਹਰਾਅ ਦੇਖਦੇ ਹਾਂ, ਡੀਆਰਡੀਓ ਵੱਲੋਂ ਵਿਕਸਿਤ ਆਕਾਸ਼ ਮਿਜ਼ਾਇਲ ਦੇ ਮਾਮਲੇ ਵਿੱਚ ਉਪਯੋਗਕਰਤਾ ਇਜ਼ਰਾਇਲ ਦੀ ਰਾਫ਼ੇਲ ਇੰਡਸਟ੍ਰੀਜ਼ ਵੱਲੋਂ ਵਿਕਸਿਤ ਕੀਤੀ ਗਈ ਸਪਾਇਡਰ ਮਿਜ਼ਾਇਲ ਪ੍ਰਣਾਲੀ ਦੇ ਨਾਲ ਅੱਗੇ ਵਧੇ, ਜੋ ਕਿ ਡਰਬੀ ਅਤੇ ਪਾਇਥਨ ਰਾਕੇਟ ਦੀ ਵਰਤੋਂ ਕਰਦਾ ਹੈ, ਹਾਲਾਂਕਿ ਦੋਵਾਂ ਦੀ ਰੇਂਜ ਬਰਾਬਰ ਹੈ। ਇਹੀ ਹਾਲ ਸਪਾਇਕ ਮਿਜ਼ਾਇਲ, ਫ਼ੌਜ਼ ਦੁਆਰਾ ਹੇਲਿਨਾ ਐਂਟੀ ਟੈਂਕ ਮਿਜ਼ਾਇਲਾਂ ਦਾ ਨਹੀਂ ਹੈ।
ਜੀ ਸਤੀਸ਼ ਰੈੱਡੀ : ਵੱਖ-ਵੱਖ ਪ੍ਰਕਾਰ ਦੀਆਂ ਮਿਜ਼ਾਇਲਾਂ ਅਤੇ ਤਕਨੀਕਾਂ ਦੀ ਵਰਤੋਂ ਵੱਖ-ਵੱਖ ਹੁੰਦੀ ਹੈ, ਇਸ ਦੇ ਆਧਾਰ ਉੱਤੇ ਲੋਕ ਉਹੀ ਖ਼ਰੀਦਦੇ ਹਨ ਜਿੰਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਲਾਮਬੰਦ ਹੋ ਸਕਦਾ ਹੈ, ਜਿਸ ਦੀ ਵਰਤੋਂ ਕਿਸ ਰੇਂਜ ਅਤੇ ਪ੍ਰਯੋਗਾਂ ਅਤੇ ਸਾਰਿਆਂ ਲਈ ਕੀਤੀ ਜਾ ਸਕਦੀ ਹੈ। ਇਸ ਲਈ ਸੇਵਾਵਾਂ ਵਿਚਕਾਰ ਇੱਕ ਨਿਸ਼ਚਿਤ ਸਪੱਸ਼ਟ ਕਟੌਤੀ ਦੀ ਯੋਜਨਾ ਹੈ, ਉਹ ਸਾਰੇ ਹਥਿਆਰ ਹਨ ਜੋ ਸਾਡੇ ਕੋਲ ਹਨ, ਉਹ ਸਾਰੇ ਹਥਿਆਰ ਕਿਹੜੇ ਹਨ ਜਿੰਨ੍ਹਾਂ ਨੂੰ ਤਾਇਨਾਤ ਕਰਨਾ ਚਾਹੀਦਾ ਹੈ ਅਤੇ ਉਹ ਸਾਰੇ ਹਥਿਆਰ ਕਿਹੜੇ ਹਨ ਜੋ ਉਨ੍ਹਾਂ ਪੜਾਅ ਵਿੱਚ ਅਤੇ ਉਨ੍ਹਾਂ ਸਾਰਿਆਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਇਸ ਲਈ ਅਸੀਂ ਆਕਾਸ਼ ਅਤੇ ਡਰਬੀ ਨੂੰ ਜੋੜ ਨਹੀਂ ਸਕਦੇ, ਉਹ ਅਲੱਗ-ਅਲੱਗ ਵਰਗਾਂ ਦੇ ਹਨ। ਲੇਕਿਨ ਸਵਦੇਸ਼ੀ ਸਮੱਗਰੀ ਨੂੰ ਦੇਖਿਆ ਜਾਵੇ ਤਾਂ 25,000 ਕਰੋੜ ਰੁਪਏ ਦੀਆਂ ਆਕਾਸ਼ ਮਿਜ਼ਾਇਲਾਂ ਖ਼ਰੀਦੀਆਂ ਗਈਆਂ ਹਨ।
ਇੱਕ ਵੱਡੇ ਪੈਮਾਨੇ ਉੱਤੇ ਸਵਦੇਸ਼ੀ ਸਮੱਗਰੀ ਨੂੰ ਦਿੱਤਾ ਗਿਆ ਇੱਕ ਤਨਾਅ ਅਤੇ ਨਿਸ਼ਚਿਤ ਮਹੱਤਵ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਵਦੇਸ਼ੀ ਸਮੱਗਰੀ ਦਾ ਹਿੱਸਾ ਵਧੇਗਾ ਅਤੇ ਹਥਿਆਰਬੰਦ ਬਲ ਸਵਦੇਸ਼ੀ ਪ੍ਰਣਾਲੀਆਂ ਉੱਤੇ ਜੋਰ ਦੇ ਰਹੇ ਹਨ।
ਈਟੀਵੀ ਭਾਰਤ : ਜਦੋਂ ਅਸੀਂ ਉਦਯੋਗ ਦੇ ਲੋਕਾਂ ਨਾਲ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਹਨ ਕਿ ਹਾਲਾਂਕਿ ਉਹ ਵਿਦੇਸ਼ੀ ਖਿਡਾਰੀਆਂ ਦੇ ਨਾਲ ਮਿਲ ਰਹੇ ਹਨ, ਪਰ ਆਈਪੀਆਰ (ਬੌਧਿਕ ਸੰਪਦਾ ਅਧਿਕਾਰ) ਉਨ੍ਹਾਂ ਦੇ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਹਨ। ਅਸਲ ਵਿੱਚ ਜਦ ਦੇਸ਼ ਹਥਿਆਰਾਂ ਦਾ ਆਯਾਤ ਕਰਦਾ ਸੀ, ਤਾਂ ਟਨਾਂ ਵਿੱਚ ਕਾਗਜ਼ ਭਾਰਤ ਵਿੱਚ ਆਉਂਦੇ ਸਨ ਪਰ ਕਿਸੇ ਵਿਸ਼ੇਸ਼ ਡਿਜ਼ਾਇਨ ਨੂੰ ਚੁਣਨ ਜਾਂ ਛੱਡਣ ਦਾ ਅਸਲੀ ਤਰਕ ਭਾਰਤ ਨੂੰ ਕਦੇ ਨਹੀਂ ਦਿੱਤਾ ਗਿਆ ਸੀ। ਤੁਸੀਂ ਇਸ ਫਾਂਸਲੇ ਨੂਮ ਕਿਵੇਂ ਦੂਰ ਕਰੋਂਗੇ ?
ਜੀ ਸਤੀਸ਼ ਰੈੱਡੀ : ਮੁੱਦਾ ਇਹ ਹੈ ਕਿ ਜਦ ਵੀ ਤੁਸੀਂ ਵਿਦੇਸ਼ਾਂ ਤੋਂ ਤਕਨੀਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਜੇ ਇਹ ਇੱਕ ਨਵੀਨਤਮ ਤਕਨੀਕ ਹੈ ਤਾਂ ਇਹ ਹਮੇਸ਼ਾ ਸਪੱਸ਼ਟ ਹੈ ਕਿ ਉਹ ਤੁਹਾਨੂੰ ਪੂਰਾ ਗਿਆਨ ਨਹੀਂ ਦੇਣਗੇ। ਇਸ ਲਈ ਜਿਸ ਵੀ ਦੇਸ਼ ਨੇ ਇੱਕ ਤਕਨੀਕ ਵਿਕਸਿਤ ਕੀਤੀ ਹੈ।
ਇਸ ਲਈ ਸਾਨੂੰ ਵਿਕਾਸ ਦੀ ਜ਼ਰੂਰਤ ਹੈ। ਇਹੀ ਡੀਆਰਡੀਓ ਅੱਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਡੀਆਰਡੀਓ ਵੱਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਸਾਰੀਆਂ ਤਕਨੀਕਾਂ ਪੂਰੀ ਤਰ੍ਹਾਂ ਸਵਦੇਸ਼ੀ ਹਨ ਅਤੇ ਜੋ ਤਕਨੀਕਾਂ ਬਾਹਰ ਤੋਂ ਆ ਰਹੀਆਂ ਹਨ ਉਹ ਸਿਰਫ਼ ਨਿਰਮਾਣ ਤਕਨੀਕ ਹੈ।
ਸੁਭਾਵਿਕ ਪੱਖੋਂ ਜਿਥੇ ਵੀ ਤੁਹਾਡੇ ਕੋਲ ਤਕਨੀਕ ਹੈ, ਤੁਸੀਂ ਘਰ ਦੀ ਤਕਨੀਕ ਦੀ ਵਰਤੋਂ ਕਰਦੇ ਹਾਂ ਅਤੇ ਉਹ ਚੀਜ਼ਾਂ, ਜਿਥੇ ਤੁਹਾਡੇ ਕੋਲ ਤਕਨੀਕ ਨਹੀਂ ਹੈ, ਤੁਸੀਂ ਇੱਕ ਅਜਿਹੀ ਤਕਨੀਕ ਦੀ ਵਰਤੋਂ ਕਰਦੇ ਰਹੇ ਹੋ ਜੋ ਇੱਕ ਨਿਰਮਾਣ ਤਕਨੀਕ ਵੀ ਹੈ, ਤੁਹਾਨੂੰ ਉਸ ਦੇ ਨਾਲ ਰਹਿਣਾ ਹੋਵੇਗਾ।
ਈਟੀਵੀ ਭਾਰਤ : ਕੀ ਤੁਹਾਡੀਆਂ ਨੀਤੀਆਂ ਤੁਹਾਨੂੰ ਆਪਣੇ ਬੌਧਿਕ ਸੰਪਦਾ ਅਧਿਕਾਰਾਂ (ਆਈਪੀਆਰ) ਨੂੰ ਨਿੱਜੀ ਖੇਤਰ ਦੇ ਨਾਲ ਸਾਂਝਾ ਕਰਨ ਦੀ ਆਗਿਆਂ ਦਿੰਦੀ ਹੈ ਤਾਂ ਕਿ ਉਨ੍ਹਾਂ ਦੀ ਸਮਰੱਥਾ ਵੀ ਬਣਾਈ ਜਾ ਸਕੇ?
ਜੀ ਸਤੀਸ਼ ਰੈੱਡੀ : ਤੁਸੀਂ ਪਹਿਲਾਂ ਹੀ ਦੇਖਿਆ ਹੈ ਕਿ ਅਸੀਂ ਭਾਰਤੀ ਉਦਯੋਗ ਦੇ ਨਾਲ ਆਪਣੇ ਸਾਰੇ ਪੇਟੈਂਟ ਪਹਿਲਾਂ ਹੀ ਖੋਲ੍ਹ ਦਿੱਤੇ ਹਨ ਤਾਂਕਿ ਉਹ ਵਰਤੋਂ ਕਰ ਸਕਣ ਅਤੇ ਅਸੀਂ ਇਸ ਨੂੰ ਉਦਯੋਗ ਦੇ ਵਿਕਾਸ ਦੇ ਲਈ ਉਪਲੱਭਧ ਕਰਵਾਇਆ ਹੈ।