ਪੰਜਾਬ

punjab

ETV Bharat / business

ਨਿਰਮਲਾ ਸੀਤਾਰਮਨ ਦਾ ਵਿੱਤੀ ਐਮਰਜੈਂਸੀ ਉੱਤੇ ਬਿਆਨ - ਵਿੱਤੀ ਐਮਰਜੈਂਸੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਮਾਲੀਆ ਇਕੱਤਰ ਕਰਨ ਅਤੇ ਕੋਰੋਨਾ ਵਾਇਰਸ ਫੈਲਣ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਕਾਰਨ ਵਿੱਤੀ ਘਾਟੇ ਨੂੰ ਨਕਾਰ ਦਿੱਤਾ ਹੈ। ਸੀਤਾਰਮਨ ਨੇ ਜਦੋਂ ਜੀਐਸਟੀ ਕੌਂਸਲ ਦੀ 39 ਵੀਂ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ ਦੱਸਿਆ।

there is no financial emergency in india due to corona virus
ਫ਼ੋਟੋ

By

Published : Mar 15, 2020, 4:22 AM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਮਾਲੀਆ ਇਕੱਤਰ ਕਰਨ ਅਤੇ ਕੋਰੋਨਾ ਵਾਇਰਸ ਫੈਲਣ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਕਾਰਨ ਵਿੱਤੀ ਘਾਟੇ ਨੂੰ ਨਕਾਰ ਦਿੱਤਾ ਹੈ। ਸੀਤਾਰਮਨ ਨੇ ਜਦੋਂ ਜੀਐਸਟੀ ਕੌਂਸਲ ਦੀ 39 ਵੀਂ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ ਦੱਸਿਆ।

ਉਨ੍ਹਾਂ ਕਿਹਾ ਕਿ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ, ਪਰ ਇਸ ਦੇ ਸੰਬੰਧ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸ ਖੇਤਰ ਨੂੰ ਪ੍ਰਭਾਵਤ ਕਰ ਰਿਹਾ ਹੈ ਜਾਂ ਕੀ ਹੋਵੇਗਾ। ਸਾਰੇ ਸਬੰਧਤ ਮੰਤਰਾਲੇ ਇਸ ਦੀ ਤਿਆਰੀ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਸਿੱਧੇ ਟੈਕਸ ਅਤੇ ਅਸਿੱਧੇ ਟੈਕਸ ਵਸੂਲੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹਾ ਨਹੀਂ ਹੈ।

ਕੌਂਸਲ ਦੀ ਮੀਟਿੰਗ ਵਿੱਚ ਟੈਕਸ ਮਾਲੀਆ 'ਚ ਹੋਏ ਵਾਧੇ 'ਤੇ ਵਿਚਾਰ ਵਟਾਂਦਰੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਟੈਕਸ ਮਾਲੀਆ ਵਧਾਉਣ ਦੀ ਬਜਾਏ ਟੈਕਸ ਚੋਰੀ 'ਤੇ ਰੋਕ ਲਗਾਉਣ 'ਤੇ ਵਧੇਰੇ ਜ਼ੋਰ ਦਿੱਤਾ ਗਿਆ ਤੇ ਇਸ ਸੰਬੰਧ 'ਚ ਵਿਚਾਰ ਵਟਾਂਦਰੇ ਹੋ ਚੁੱਕੇ ਹਨ।

ABOUT THE AUTHOR

...view details