ਨਵੀਂ ਦਿੱਲੀ: ਕਾਂਗਰਸ ਨੇ ਸ਼ੁੱਕਰਵਾਰ ਨੂੰ ਕੇਂਦਰੀ ਪੀਐਸਯੂਜ਼ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਨੂੰ ਰੋਕਣ ਦੇ ਫੈਸਲੇ ਨੂੰ ਲੈ ਕੇ ਕੇਂਦਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਡੁੱਬ ਰਹੀ ਆਰਥਿਕਤਾ ਦਾ ਇੱਕ ਹੋਰ ਸੰਕੇਤ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਵਿੱਚ ਕਿਹਾ ਹੈ ਕਿ ਖਾਣ ਪੀਣ ਦੀਆਂ ਵਸਤਾਂ ਵਿੱਚ ਮਹਿੰਗਾਈ 11 ਫੀਸਦ ਤੋਂ ਵੀ ਵੱਧ ਹੋ ਗਈ ਹੈ, ਪਰ ਮੋਦੀ ਸਰਕਾਰ ਕੇਂਦਰੀ ਜਨਤਕ ਉੱਦਮ (ਪੀਐਸਯੂ) ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ (ਡੀਏ) ਵਧਾਉਣ ਦੀ ਬਜਾਏ ਰੋਕ ਰਹੀ ਹੈ।