ਮੁੰਬਈ: ਅੰਤਰ ਰਾਸ਼ਟਰੀ ਬਜ਼ਾਰ (global market) 'ਚ ਸਕਾਰਾਤਮਕ ਰੁਖ ਵਿਚਾਲੇ ਐਲਐਂਡਟੀ(L&T) , ਐਚਡੀਐਫਸੀ ਬੈਂਕ (HDFC bank) ਅਤੇ ਐਚਸੀਐਲ ਟੈਕ (HCL Tech) ਵਰਗੇ ਵੱਡੇ ਸ਼ੇਅਰਾਂ ਵਿੱਚ ਵਾਧੇ ਹੋਏ। ਇਨ੍ਹਾਂ ਸ਼ੇਅਰਾਂ 'ਚ ਵਾਧੇ ਦੇ ਚਲਦੇ ਪ੍ਰਮੁੱਖ ਸ਼ੇਅਰ ਇੰਡੈਕਸ (stock index Sensex) ਸੈਂਸੇਕਸ 'ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 100 ਅੰਕਾਂ ਦਾ ਵਾਧਾ ਹੋਇਆ ਹੈ।
ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐਸਆਈ (30 share BSE Index) 111.50 ਅੰਕ ਜਾਂ 0.21 ਫੀਸਦੀ ਵੱਧ ਕੇ 53,015.55 ਉੱਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਵਿਆਪਕ ਨਿਫਟੀ 31.30 ਅੰਕ ਜਾਂ 0.20 ਫੀਸਦੀ ਵੱਧ ਕੇ 15,885.25 ਉੱਤੇ ਪਹੁੰਚ ਗਿਆ ਹੈ।
ਸੈਂਸੇਕਸ 'ਚ ਤਿੰਨ ਫੀਸਦੀ ਦੀ ਤੇਜੀ ਐਲਐਂਡਟੀ 'ਚ ਰਹੀ। ਇਸ ਤੋਂ ਇਲਾਵਾ ਐਚਸੀਐਲ ਟੈਕ, ਟੈਕ ਮਹਿੰਦਰਾ, ਐਚਡੀਐਫਸੀ ਬੈਂਕ, ਡਾ. ਰੈੱਡੀ ਅਤੇ ਅਲਟਰਾਟੈਕ ਸੀਮੈਂਟ ਵੀ ਲਾਭ ਲੈਣ ਵਾਲੇ ਸ਼ੇਅਰਸ 'ਚ ਸ਼ਾਮਲ ਸਨ।