ਨਵੀਂ ਦਿੱਲੀ:ਮੁਦਰਾ ਸਫਿਤੀ ਦੇ ਲਗਾਤਾਰ ਦੋ ਮਹੀਨਿਆਂ ਤੱਕ ਆਪਣੇ ਟੀਚੇ ਤੋਂ ਉੱਪਰ ਰਹਿਣ ਦੇ ਵਿਚਾਲੇ ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਚੌਥੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਸ ਦਾਸ ਨੇ ਕਿਹਾ ਕਿ ਰੈਪੋ ਦਰ ਬਿਨਾਂ ਕਿਸੇ ਬਦਲਾਅ ਤੋਂ 4%'ਤੇ ਸਥਿਰ ਰਹੇਗਾ। ਦੂਜੇ ਪਾਸੇ ਰਿਵਰਸ ਰੇਪੋ ਰੇਟ ਵੀ ਬਿਨਾਂ ਕਿਸੇ ਬਦਲਾਅ ਤੋਂ 3.35% 'ਤੇ ਸਥਿਰ ਰਹੇਗਾ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਸ ਦਾਸ ਨੇ ਕਿਹਾ ਕਿ ਇਸ ਮਿਆਦ ਵਿੱਚ, ਆਰਥਿਕਤਾ ਨੂੰ ਮਹਾਂਮਾਰੀ ਦੇ ਤਬਾਹੀ ਤੋਂ ਬਚਾਉਣ ਲਈ, ਰਿਜ਼ਰਵ ਬੈਂਕ ਨੇ ਅਚਾਨਕ ਸੰਕਟ ਨਾਲ ਨਜਿੱਠਣ ਲਈ 100 ਤੋਂ ਵੱਧ ਉਪਾਅ ਕੀਤੇ ਹਨ। ਅਸੀਂ ਵਿੱਤੀ ਬਾਜ਼ਾਰ ਨੂੰ ਚਾਲੂ ਰੱਖਣ ਲਈ ਨਵੇਂ ਅਤੇ ਗੈਰ ਰਵਾਇਤੀ ਉਪਾਅ ਕਰਨ ਤੋਂ ਸੰਕੋਚ ਨਹੀਂ ਕੀਤਾ।
ਇਸਦੇ ਨਾਲ ਹੀ ਗਵਰਨਰ ਨੇ ਦੱਸਿਆ ਕਿ ਪਿਛਲੀ ਐਮਪੀਸੀ ਬੈਠਕ ਦੀ ਤੁਲਣਾ ’ਚ ਅੱਜ ਭਾਰਤ ਬਹੁਤ ਵਧੀਆ ਸਥਿਤੀ ’ਚ ਹੈ। ਵਿਕਾਸ ਦੀ ਗਤੀ ਮਜਬੂਤ ਹੁੰਦੀ ਦਿਖ ਰਹੀ ਹੈ। ਮੁਦਰਾਸਫਿਤੀ ਟ੍ਰੈਜੇਕਟਰੀ ਅਨੁਮਾਨ ਤੋਂ ਜਿਆਦਾ ਵਧੀਆ ਹੋ ਰਹੀ ਹੈ।