ਨਵੀਂ ਦਿੱਲੀ : ਦੇਸ਼ ਦੇ ਕਈ ਵੱਡੇ ਬੈਂਕ ਆਪਣੇ ਨਾਂਅ ਵਿੱਚ ਤਬਦੀਲੀ ਕਰਨੀ ਚਾਹੁੰਦੇ ਹਨ। ਪਰ ਆਰਬੀਆਈ ਇਸ ਦੇ ਪੱਖ ਵਿੱਚ ਨਹੀਂ ਹੈ। ਅਸਲ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਆਈਡੀਬੀਆਈ ਬੈਂਕ ਦੇ ਨਾਂਅ ਬਦਲਣ ਵਾਲੇ ਪ੍ਰਸਤਾਵ ਦਾ ਸਮਰਥਨ ਨਹੀਂ ਕੀਤਾ।
ਨਾਂਅ ਬਦਲਣ ਲਈ ਆਰਬੀਆਈ ਨਹੀਂ ਦੇ ਰਿਹਾ ਬੈਂਕ ਦਾ ਸਾਥ - IDBI + LIC
ਆਈਡੀਬੀਆਈ ਨੇ ਆਰਬੀਆਈ ਮੂਹਰੇ ਆਪਣਾ ਨਾਂਅ ਬਦਲਣ ਦਾ ਪ੍ਰਸਤਾਵ ਰੱਖਿਆ ਸੀ ਪਰ ਰਿਜ਼ਰਵ ਬੈਂਕ ਨੇ ਇਸ ਨੂੰ ਖ਼ਾਰਜ਼ ਕਰ ਦਿੱਤਾ ਹੈ।
ਆਈਡੀਬੀਆਈ ਤੇ ਐਲਆਈਸੀ।
ਜਾਣਕਾਰੀ ਮੁਤਾਬਕ ਆਈਡੀਬੀਆਈ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਪਿਛਲੇ ਮਹੀਨੇ ਬੈਂਕ ਦਾ ਨਾਂਅ ਬਦਲ ਕੇ ਐਲਆਈਸੀ ਆਈਡੀਬੀਆਈ ਬੈਂਕ ਜਾਂ ਐਲਆਈਸੀ ਬੈਂਕ ਕਰਨ ਲਈ ਦਰਖ਼ਾਸਤ ਦਿੱਤੀ ਸੀ।
ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਬੈਂਕ ਦੇ 51 ਫੀਸਦੀ ਪ੍ਰਾਪਤੀ ਤੋਂ ਬਾਅਦ ਬੋਰਡ ਆਫ਼ ਡਾਇਰੈਕਟਰ ਨੇ ਬੈਂਕ ਦਾ ਨਾਂਅ ਬਦਲਣ ਦਾ ਪ੍ਰਸਤਾਵ ਦਿੱਤਾ ਸੀ।