ਪੰਜਾਬ

punjab

ETV Bharat / business

ਆਰ.ਬੀ.ਆਈ ਨੇ ਰੈਪੋ ਦਰ ਘਟਾਇਆ, ਸਸਤਾ ਕਰਜ਼ ਮਿਲਣ ਦੀ ਆਸ - automobile loan

ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਦੀ ਵਿਕਾਸ ਦਰ ਹੌਲੀ ਚੱਲ ਰਹੀ ਹੈ ਜਿਸ ਨੂੰ ਦੇਖਦਿਆਂ ਦੇਸ਼ ਦੇ ਕੇਂਦਰੀ ਬੈਂਕ ਨੇ ਰੈਪੋ ਦਰ ਨੂੰ ਘਟਾ ਦਿੱਤਾ ਹੈ ਤਾਂ ਕਿ ਬਾਜ਼ਾਰ ਵਿੱਚ ਮੰਗ ਵੱਧ ਸਕੇ।

Social Media

By

Published : Apr 5, 2019, 11:14 AM IST

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਮੁੱਖ ਵਿਆਜ਼ ਦਰ ਵਿੱਚ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਮੁੱਖ ਵਿਆਜ਼ ਦਰ ਭਾਵ ਕਿ ਰੈਪੇ ਦਰ ਹੁਣ 6.35 ਫ਼ੀਸਦ ਤੋਂ ਘੱਟ ਕੇ 6 ਫ਼ੀਸਦ ਹੋ ਗਈ ਹੈ। ਨਾਲ ਹੀ, ਰਿਵਰਸ ਰੈਪੋ ਰੇਟ ਘਟਾ ਕੇ 5.75 ਫ਼ੀਸਦ ਕਰ ਦਿੱਤਾ ਗਿਆ ਹੈ।

ਆਰ.ਬੀ.ਆਈ ਦੁਆਰਾ ਲਗਾਤਾਰ ਦੂਸਰੀ ਵਾਰ ਮੁੱਖ ਵਿਆਜ਼ ਦਰਾਂ ਵਿੱਚ ਕਟੌਤੀ ਕਰਨ ਨਾਲ ਵਪਾਰਕ ਬੈਂਕਾਂ ਵਿੱਚ ਸਸਤੀ ਦਰਾਂ 'ਤੇ ਖ਼ੁਦਰਾ ਤੇ ਕਾਰਪੋਰੇਟ ਕਰਜ਼ ਮਿਲਣ ਦੀ ਉਮੀਦ ਜਾਗੀ ਹੈ।
ਆਰਥਿਕ ਵਿਕਾਸ ਦੀ ਰਫ਼ਤਾਰ ਸੁਸਤ ਪੈਣ ਅਤੇ ਮਹਿੰਗਾਈ ਵਿੱਚ ਕਮੀ ਆਉਣ ਕਰ ਕੇ ਆਈ.ਬੀ.ਆਈ ਨੇ ਰੈਪੋ ਰੇਟ ਵਿੱਚ ਕਟੌਤੀ ਕਰ ਦਿੱਤੀ ਹੈ।

ਤੁਹਾਨੂੰ ਦੱਸ ਦਇਏ ਕਿ ਰੈਪੋ ਰੇਟ ਉਹ ਵਿਆਜ਼ ਦਰ ਹੈ ਜਿਸ ਦਰ 'ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਕਰਜ਼ ਮੁਹੱਈਆ ਕਰਵਾਉਂਦਾ ਹੈ, ਜਦਕਿ ਰਿਵਰਸ ਰੈਪੋ ਰੇਟ 'ਤੇ ਆਰ.ਬੀ.ਆਈ ਵਪਾਰਕ ਬੈਂਕਾਂ ਤੋਂ ਜਮ੍ਹਾਂ ਵਾਪਸ ਲੈਂਦਾ ਹੈ।
ਮੁੱਖ ਵਿਆਜ਼ ਦਰਾਂ ਵਿੱਚ ਕਟੌਤੀ ਹੋਣ ਨਾਲ ਵਪਾਰਕ ਬੈਂਕ ਵਾਹਿਕਲ ਅਤੇ ਮਕਾਲ ਲੋਨ ਦੀਆਂ ਦਰਾਂ ਵਿੱਚ ਕਟੌਤੀ ਕਰ ਸਕਦੇ ਹਨ, ਜਿਸ ਨਾਲ ਮੰਗ ਵਧੇਗੀ ਅਤੇ ਆਰਥਿਕ ਵਿਕਾਸ ਨੂੰ ਰਫ਼ਤਾਰ ਮਿਲੇਗੀ।

ABOUT THE AUTHOR

...view details