ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਸ਼ਵ ਦੇ ਭੁੱਖ ਸੂਚਕਾਂਕ ਵਿੱਚ ਭਾਰਤ ਦੇ ਆਪਣੇ ਕਈ ਗੁਆਂਢੀ ਦੇਸ਼ਾਂ ਨੂੰ ਪਿੱਛੇ ਰਹਿਣ ਨੂੰ ਲੈ ਕੇ ਸਨਿਚਰਵਾਰ ਨੂੰ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਲਾਇਆ ਹੈ ਅਤੇ ਦੋਸ਼ ਲਾਏ ਹਨ ਕਿ ਇਹ ਸਰਕਾਰ ਆਪਣੇ ਕੁੱਝ ਖ਼ਾਸ ਮਿੱਤਰਾਂ ਦੀਆਂ ਜੇਬਾਂ ਭਰਨ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਦੇਸ਼ ਦਾ ਗ਼ਰੀਬ ਭੁੱਖਾ ਹੈ।
ਉਨ੍ਹਾਂ ਭੁੱਖ ਸੂਚਕਾਂਕ ਨਾਲ ਸਬੰਧਿਤ ਇੱਕ ਗ੍ਰਾਫ਼ ਸਾਂਝਾ ਕਰਦੇ ਹੋਏ ਟਵੀਟ ਕੀਤਾ ਹੈ ਕਿ ਭਾਰਤ ਦਾ ਗ਼ਰੀਬ ਭੁੱਖਾ ਹੈ, ਕਿਉਂਕਿ ਸਰਕਾਰ ਸਿਰਫ਼ ਆਪਣੇ ਕੁੱਝ ਖ਼ਾਸ ਮਿੱਤਰਾਂ ਦੀਆਂ ਜੇਬਾਂ ਭਰਨ ਵਿੱਚ ਲੱਗੀ ਹੋਈ ਹੈ।