ਪੰਜਾਬ

punjab

ETV Bharat / business

ਦੂਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ ਘਟ ਕੇ ਹੋਈ 4.5 ਪ੍ਰਤੀਸ਼ਤ - latest market situation

ਇਸ ਤੋਂ ਪਹਿਲਾਂ 2012-13 ਦੀ ਜਨਵਰੀ-ਮਾਰਚ ਦੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 4.3 ਪ੍ਰਤੀਸ਼ਤ ਸੀ। ਗਿਰਾਵਟ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਬੇਰੁਜ਼ਗਾਰੀ ਦੀ ਦਰ, ਘੱਟ ਖਪਤ ਅਤੇ ਬੈਂਕਾਂ ਦੇ ਐਨਪੀਏ ਵਰਗੇ ਘਰੇਲੂ ਕਾਰਨਾਂ ਤੋਂ ਇਲਾਵਾ ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਤਣਾਅ ਵੀ ਭਾਰਤੀ ਆਰਥਿਕਤਾ ਲਈ ਚਿੰਤਾ ਦਾ ਵਿਸ਼ਾ ਹੈ।

ਫ਼ੋਟੋ
ਫ਼ੋਟੋ

By

Published : Nov 29, 2019, 6:28 PM IST

Updated : Nov 29, 2019, 7:10 PM IST

ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਭਾਰਤ ਦੀ ਆਰਥਿਕ ਵਿਕਾਸ ਦਰ ਸਾਲ 2019-20 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿੱਚ ਘਟ ਕੇ 4.5 ਪ੍ਰਤੀਸ਼ਤ ਰਹਿ ਗਈ ਹੈ, ਜਿਸ ਕਾਰਨ ਨਿਰਮਾਣ ਖੇਤਰ ਵਿੱਚ ਤੇਜ਼ੀ ਨਾਲ ਗਿਰਾਵਟ ਅਤੇ ਖੇਤੀ ਉਤਪਾਦਨ ਵਿੱਚ ਗਿਰਾਵਟ ਆਈ ਹੈ।

ਇਸ ਤੋਂ ਪਹਿਲਾਂ 2012-13 ਦੀ ਜਨਵਰੀ-ਮਾਰਚ ਦੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 4.3 ਪ੍ਰਤੀਸ਼ਤ ਸੀ। ਇਸ ਗਿਰਾਵਟ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਬੇਰੁਜ਼ਗਾਰੀ ਦੀ ਦਰ, ਘੱਟ ਖਪਤ ਅਤੇ ਬੈਂਕਾਂ ਦੇ ਐਨਪੀਏ ਵਰਗੇ ਘਰੇਲੂ ਕਾਰਨਾਂ ਤੋਂ ਇਲਾਵਾ ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਤਣਾਅ ਵੀ ਭਾਰਤੀ ਆਰਥਿਕਤਾ ਲਈ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: ਰਿਲਾਇੰਸ ਇੰਡਸਟਰੀਜ਼ ਨੇ ਬਣਾਇਆ ਨਵਾਂ ਰਿਕਾਰਡ, ਮਾਰਕੀਟ ਕੈਪ 10 ਲੱਖ ਕਰੋੜ ਤੋਂ ਪਾਰ

ਉਦਾਹਰਣ ਦੇ ਲਈ ਦੇਸ਼ ਦੀ ਪ੍ਰਮੁੱਖ ਰਿਣਦਾਤਾ ਐਸਬੀਆਈ ਨੇ ਆਪਣੀ ਰਿਪੋਰਟ ਵਿੱਚ ਦੂਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ ਨੂੰ 4.2 ਪ੍ਰਤੀਸ਼ਤ ਦਰਸਾਇਆ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ), ਵਿਸ਼ਵ ਬੈਂਕ, ਓਈਸੀਡੀ, ਆਰਬੀਆਈ ਅਤੇ ਆਈਐਮਐਫ ਸਮੇਤ ਹੋਰ ਗਲੋਬਲ ਏਜੰਸੀਆਂ ਵਿੱਚ ਵੀ ਵਿਕਾਸ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

Last Updated : Nov 29, 2019, 7:10 PM IST

ABOUT THE AUTHOR

...view details