ਮੁੰਬਈ: ਭਾਰਤ ਵਿੱਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਨੇ ਸਭ ਤੋਂ ਵੱਧ ਕਹਿਰ ਮਚਾਇਆ ਹੋਇਆ ਹੈ। ਇੱਕ ਰਿਪੋਰਟ ਦੇ ਮੁਤਾਬਕ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਮਹਾਰਾਸ਼ਟਰ 42,235 ਕਰੋੜ ਰੁਪਏ ਉਧਾਰ ਲੈ ਸਕਦਾ ਹੈ।
ਪੱਛਮੀ ਰਾਜ ਨੇ ਤਾਲਾਬੰਦੀ ਤੋਂ ਪਹਿਲਾਂ ਐਲਾਨ ਕੀਤੇ ਆਪਣੇ ਬਜਟ ਵਿੱਚ ਆਂਧਰਾ ਪ੍ਰਦੇਸ਼, ਰਾਜਸਥਾਨ, ਕੇਰਲਾ ਅਤੇ ਤਾਮਿਲਨਾਡੂ ਵਰਗੇ ਹੋਰਨਾਂ ਰਾਜਾਂ ਨਾਲ ਇੱਕ ਵੱਡੇ ਮਾਲੀ ਘਾਟੇ ਲਈ ਬਜਟ ਪੇਸ਼ ਕੀਤਾ ਸੀ ਪਰ ਇਸ ਦਾ ਵਿੱਤੀ ਘਾਟਾ ਜੀਐਸਡੀਪੀ ਦੇ 3 ਫੀਸਦ ਦੇ ਅੰਦਰ ਹੈ, ਜਿਸ ਕਰਕੇ ਸੂਬੇ ਨੂੰ ਉਧਾਰ ਲੈਣ ਦੀ ਆਗਿਆ ਮਿਲਦੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਮਹਾਰਾਸ਼ਟਰ ਵਿੱਚ ਸੋਮਵਾਰ ਤੱਕ 12974 ਕੋਰੋਨਾ ਦੇ ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਭਾਰਤ ਭਰ ਵਿੱਚ ਅੰਕੜਾ 43 ਹਜ਼ਾਰ ਤੋਂ ਪਾਰ ਹੋ ਚੁੱਕਿਆ ਹੈ। ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਚ ਰਾਜ ਹੈ ਅਤੇ ਇਸ ਦੇ ਆਰਥਿਕ ਕੇਂਦਰ ਮੁੰਬਈ, ਪੁਣੇ ਅਤੇ ਨਾਗਪੁਰ ਰੈੱਡ ਜ਼ੋਨ ਵਿੱਚ ਹਨ, ਜਿਸ ਕਰਕੇ ਸੂਬੇ ਦੀ ਅਰਥ ਵਿਵਸਥਾ ਨੂੰ ਵੱਡਾ ਧੱਕਾ ਲੱਗਿਆ ਹੈ।