ਹੈਦਰਾਬਾਦ: ਅੱਜ ਇਨਕਮ ਟੈਕਸ ਵਿਭਾਗ ਦਾ ਨਵਾਂ ਪੋਰਟਲ ਲਾਂਚ ਹੋਣ ਜਾ ਰਿਹਾ ਹੈ। ਜੇ ਤੁਸੀਂ ਇਨਕਮ ਟੈਕਸ ਅਦਾ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਸਬੰਧਤ ਹੈ। ਆਮਦਨੀ ਟੈਕਸ ਭਰਨ ਤੋਂ ਲੈ ਕੇ ਹੋਰਨਾਂ ਕਈ ਬਹੁਤ ਸਾਰੇ ਮਹੱਤਵਪੂਰਨ ਕੰਮ ਵਿਭਾਗ ਦੇ ਨਵੇਂ ਪੋਰਟਲ www.incometax.gov.in ਰਾਹੀਂ ਸੰਭਵ ਹੋ ਸਕਣਗੇ।
ਜ਼ਿਆਦਾ ਯੂਜ਼ਰਜ਼ ਫ੍ਰੈਂਡਲੀ
ਇਸ ਨਵੀਂ ਈ-ੲਾਈਲਿੰਗ ਪੋਰਟਲ ਦਾ ਉਦੇਸ਼ ਟੈਕਸ ਭਰਨ ਵਾਲਿਆਂ ਇਸ ਨਵੇਂ ਈ-ਫਾਈਲਿੰਗ ਪੋਰਟਲ ਦਾ ਉਦੇਸ਼ ਟੈਕਸਦਾਤਾਵਾਂ ਦੀ ਸਹੂਲਤ ਤੇ ਉਨ੍ਹਾਂ ਨੂੰ ਇੱਕ ਆਧੁਨਿਕ, ਤੇਜ਼ ਤੇ ਸਹਿਜ ਸੇਵਾ ਪ੍ਰਦਾਨ ਕਰਨਾ ਹੈ। ਕੁੱਲ ਮਿਲਾ ਕੇ, ਆਮਦਨ ਟੈਕਸ ਵਿਭਾਗ ਦਾ ਦਾਅਵਾ ਹੈ ਕਿ ਨਵੇਂ ਪੋਰਟਲ 'ਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਕਾਫ਼ੀ ਯੂਜ਼ਰਸ ਫ੍ਰੈਂਡਲੀ ਸਾਬਤ ਹੋਣਗੀਆਂ।
ਨਵੀਂ ਟੈਕਸ ਅਦਾਇਗੀ ਪ੍ਰਣਾਲੀ ਤੇ ਐਪ ਵੀ ਹੋਣਗੇ ਜਾਰੀ
ਕੇਂਦਰੀ ਸਿੱਧੇ ਟੈਕਸ ਬੋਰਡ ਦੇ ਮੁਤਾਬਕ ਨਵੀਂ ਟੈਕਸ ਅਦਾਇਗੀ ਪ੍ਰਣਾਲੀ ਵੀ 18 ਜੂਨ ਤੋਂ ਸ਼ੁਰੂ ਹੋਵੇਗੀ। ਪੋਰਟਲ ਤੋਂ ਤੁਰੰਤ ਬਾਅਦ ਮੋਬਾਈਲ ਐਪਸ ਵੀ ਲਾਂਚ ਕੀਤੇ ਜਾਣਗੇ ਤਾਂ ਜੋ ਟੈਕਸਦਾਤਾ ਇਸ ਦੀਆਂ ਸਹੂਲਤਾਂ ਤੋਂ ਜਾਣੂ ਹੋ ਸਕਣ। ਹੁਣ ਨਵੇਂ ਪੋਰਟਲ ਬਾਰੇ ਵਿਸ਼ੇਸ਼ ਗੱਲਾਂ ਸਾਂਝੀਆਂ ਕਰਦੇ ਹਾਂ ਜੋ ਟੈਕਸਦਾਤਾ ਲਈ ਟੈਕਸ ਭੁਗਤਾਨ ਨੂੰ ਸੁਵਿਧਾਜਨਕ ਬਣਾਉਂਦੇ ਹਨ।
ਨਵੇਂ ਪੋਰਟਲ ਦੀਆਂ ਖ਼ਾਸ ਗੱਲਾਂ
- ਨਵੇਂ ਪੋਰਟਲ 'ਚ, ਟੈਕਸਦਾਤਾ ਟੈਕਸ ਰਿਟਰਨ ਮੁਫ਼ਤ 'ਚ ਤਿਆਰ ਕਰ ਸਕਣਗੇ। ਇਸ 'ਚ ਮਫ਼ਤ ਆਈਟੀਆਰ (ITR) ਤਿਆਰ ਕਰਨ ਲਈ ਵੀ ਸਾਫਟਵੇਅਰ ਉਪਲਬਧ ਹੈ।
- ਨਵੇਂ ਪੋਰਟਲ ਰਾਹੀਂ ਆਈਟੀਆਰ ਯਾਨੀ ਇਨਕਮ ਟੈਕਸ ਰਿਟਰਨ (income tax return) ਫਾਈਲ ਕਰਨਾ ਸੌਖਾ ਹੋ ਜਾਵੇਗਾ।ਇਨਕਮ ਟੈਕਸ ਰਿਟਰਨਾਂ ਨੂੰ ਤੁਰੰਤ ਪ੍ਰੋਸੈਸ ਕਰਨ ਦੀ ਸਹੂਲਤ ਦੇ ਨਾਲ, ਰਿਫੰਡ ਵੀ ਜਲਦ ਉਪਲਬਧ ਹੋ ਜਾਵੇਗਾ।
- ਨਵੇਂ ਪੋਰਟਲ 'ਤੇ ਅਪਲੋਡ ਤੇ ਪੈਂਡਿੰਗ ਪਏ ਕੰਮ ਉਸੇ ਡੈਸ਼ਬੋਰਡ ਯਾਨੀ ਸਿੰਗਲ ਵਿੰਡੋ 'ਤੇ ਦਿਖਾਈ ਦੇਣਗੇ। ਜੇਕਰ ਇਨਕਮ ਟੈਕਸ ਵਿਭਾਗ ਨਾਲ ਸਬੰਧਤ ਤੁਹਾਡਾ ਕੋਈ ਕੰਮ ਰੁਕ ਗਿਆ ਹੈ, ਤਾਂ ਇਸ ਦੀ ਜਾਣਕਾਰੀ ਵੀ ਇਕੋਂ ਥਾਂ 'ਤੇ ਉਪਲਬਧ ਹੋਵੇਗੀ। ਟੈਕਸਦਾਤਾ ਲਈ ਸਾਰੀਆਂ ਚੀਜ਼ਾਂ ਇਕ ਜਗ੍ਹਾ 'ਤੇ ਉਪਲਬਧ ਕਰਵਾਉਣਾ ਸੁਵਿਧਾਜਨਕ ਹੋਵੇਗਾ।
- ਮੁਫ਼ਤ ਆਈਟੀਆਰ ਓਪਰੇਸ਼ਨ ਫਾਰਮ ਆਨਲਾਈਨ (free ITR operation form online)ਅਤੇ ਆਫਲਾਈਨ (offline) ਦੋਵੇਂ ਉਪਲਬਧ ਹੋਣਗੇ। ਇਸ 'ਚ ਇੰਟਰੈਕਟਿਵ (interactive) ਸਵਾਲ ਵੀ ਹੋਣਗੇ ਤਾਂ ਜੋ ਟੈਕਸਦਾਤਾ ਆਸਾਨੀ ਨਾਲ ਇਨਕਮ ਟੈਕਸ ਰਿਟਰਨ ਫਾਰਮ ਭਰ ਸਕੇ। ਇਸ 'ਚ ਜਾਣਕਾਰੀ ਪਹਿਲਾਂ ਤੋਂ ਭਰੀ ਜਾਵੇਗੀ, ਤਾਂ ਜੋ ਟੈਕਸਦਾਤਾਵਾਂ ਨੂੰ ਡਾਟਾ ਐਂਟਰੀ ਨਾ ਕਰਨੀ ਪਵੇ।
- ਇਸ ਵਿੱਚ ਟੈਕਸ ਅਦਾ ਕਰਨ ਵਾਲਿਆਂ ਦੀ ਮਦਦ ਲਈ ਇਕ ਨਵੇਂ ਕਾਲ ਸੈਂਟਰ ਦੀ ਸਹੂਲਤ ਹੋਵੇਗੀ। ਜਿਸ 'ਚ ਟਿਊਟੋਰੀਅਲ ਦੇ ਨਾਲ ਵੀਡੀਓ ਤੇ ਚੈਟਬਾਲ ਦੇ ਨਾਲ ਇੱਕ ਲਾਈਵ ਏਜੰਟ ਵੀ ਹੋਵੇਗਾ। ਜਿੱਥੇ ਤੁਸੀਂ ਆਮਦਨੀ ਟੈਕਸ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਕਰ ਸਕੋਗੇ।
- ਟੈਕਸਦਾਤਾ ਆਪਣੀ ਤਨਖਾਹ, ਮਕਾਨ ਦੀ ਜਾਇਦਾਦ, ਕਾਰੋਬਾਰ ਜਾਂ ਪੇਸ਼ੇ ਦਾ ਵੇਰਵਾ ਦੇਣ ਲਈ ਪੋਰਟਲ 'ਤੇ ਆਪਣੀ ਪ੍ਰੋਫਾਈਲ ਨੂੰ ਅਪਡੇਟ ਕਰਨ ਦੇ ਯੋਗ ਹੋਣਗੇ। ਜਿਸ ਦੀ ਵਰਤੋਂ ਉਨ੍ਹਾਂ ਦੇ ਆਈਟੀਆਰ ਨੂੰ ਭਰਨ ਲਈ ਕੀਤੀ ਜਾਏਗੀ। ਟੀਡੀਐਸ ਅਤੇ ਐਸਐਫਟੀ ਦੇ ਵੇਰਵੇ ਅਪਲੋਡ ਕੀਤੇ ਜਾਣ ਤੋਂ ਬਾਅਦ ਤਨਖਾਹ, ਆਮਦਨੀ, ਵਿਆਜ, ਲਾਭਅੰਸ਼ ਤੇ ਪੂੰਜੀ ਲਾਭ ਦੇ ਨਾਲ ਪੂਰਾ ਭਰਨ ਸਬੰਧੀ ਪੂਰਨ ਸਮਰੱਥਾ ਉਪਲਬਧ ਹੋਵੇਗੀ।
- ਨਵੇਂ ਪੋਰਟਲ 'ਤੇ ਨਵੀਂ ਟੈਕਸ ਅਦਾਇਗੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਇਸ ਵਿੱਚ ਅਨੇਕਾਂ ਕਿਸਮਾਂ ਦੇ ਭੁਗਤਾਨ ਵਿਕਲਪ ਉਪਲਬਧ ਹੋਣਗੇ। ਉਦਾਹਰਣ ਵਜੋਂ, ਨੈਟ ਬੈਂਕਿੰਗ, ਯੂਪੀਆਈ, ਕ੍ਰੈਡਿਟ ਕਾਰਡ, ਆਰਟੀਜੀਐਸ, ਐਨਈਐਫਟੀ ਦੀ ਸੁਵਿਧਾ ਹੋਵੇਗੀ. ਤੁਸੀਂ ਇਨ੍ਹਾਂ ਸਹੂਲਤਾਂ ਦੀ ਸਹਾਇਤਾ ਨਾਲ ਕਿਸੇ ਵੀ ਬੈਂਕ ਤੋਂ ਭੁਗਤਾਨ ਕਰ ਸਕਦੇ ਹੋ। ਡੈਸਕਟਾਪ 'ਤੇ ਉਪਲਬਧ ਸਾਰੇ ਟੈਕਸ ਈ-ਫਾਈਲਿੰਗ ਪੋਰਟਲ ਫੰਕਸ਼ਨ ਮੋਬਾਈਲ ਐਪ 'ਤੇ ਵੀ ਉਪਲਬਧ ਹੋਣਗੇ। ਜਿਸ ਦੀ ਸਹਾਇਤਾ ਨਾਲ ਤੁਸੀਂ ਕਿਤੇ ਵੀ ਅਸਾਨੀ ਨਾਲ ਪਹੁੰਚ ਸਕਦੇ ਹੋ।