ਨਵੀਂ ਦਿੱਲੀ: ਭਾਰਤੀ ਉਦਯੋਗ ਨੇ ਸਰਕਾਰ ਤੋਂ ਤੁਰੰਤ ਉਤਸ਼ਾਹ ਪੈਕੇਜ ਦੀ ਮੰਗ ਕੀਤੀ ਹੈ। ਉਦਯੋਗ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਲਾਗੂ ਹੋਣ ਕਰਕੇ ਆਰਥਿਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਹੀ ਇੱਕ ਉਤਸ਼ਾਹ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।
ਉਦਯੋਗ ਨੇ 4 ਮਈ ਤੋਂ ਦੋ ਹਫ਼ਤਿਆਂ ਲਈ ਲੌਕਡਾਊਨ ਵਧਾਉਣ ਅਤੇ ਇਸ ਅਰਸੇ ਦੌਰਾਨ ਕੁਝ ਖੇਤਰਾਂ ਵਿਚ ਉਦਯੋਗਿਕ ਗਤੀਵਿਧੀਆਂ ਦੀ ਆਗਿਆ ਦੇਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਨੂੰ ਰੋਕਣ ਦੇ ਮੱਦੇਨਜ਼ਰ ਉਦਯੋਗ ਲਈ ਹੁਣ ਇੱਕ ਵੱਡੇ ਆਰਥਿਕ ਪੈਕੇਜ ਦੀ ਤੁਰੰਤ ਲੋੜ ਹੈ।