ਨਵੀਂ ਦਿੱਲੀ:ਭਾਰਤ ਦਾ ਆਰਥਿਕ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਪ੍ਰਸ਼ਾਸਨ ਲਈ ਚੁਣੌਤੀ ਬਣਕੇ ਓਭਰਿਆ ਹੈ। ਸਾਲ 2019 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਆਰਥਿਕ ਵਿਕਾਸ ਘਟ ਕੇ 5.8 ਫ਼ੀਸਦੀ ’ਤੇ ਆ ਗਿਆ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਦਰ ਘਟਦੀ ਜਾ ਰਹੀ ਹੈ।
ਭਾਰਤ ਹੱਥੋਂ ਖੁੱਸਿਆ ਤੇਜੀ ਨਾਲ ਵਿਕਾਸ ਕਰਨ ਦਾ ਖ਼ਿਤਾਬ - ਆਰਥਿਕ ਵਿਕਾਸ
ਭਾਰਤ ਦਾ ਆਰਥਿਕ ਵਿਕਾਸ ਘਟਨ ਦੇ ਅੰਕੜੇ ਅੱਜ ਸਵੇਰੇ ਹੀ ਐਲਾਨੇ ਗਏ ਸਨ। ਭਾਰਤ ਦੀ ਵਿਕਾਸ ਦਰ ਘਟਨ ਨਾਲ ਚੀਨ ਫਾਇਦੇ 'ਚ ਰਿਹਾ, ਉਸ ਦੀ ਅਰਥ–ਵਿਵਸਥਾ 6.4 ਫ਼ੀਸਦੀ ਦਰ ਨਾਲ ਵਧ ਰਹੀ ਹੈ।
ਆਰਥਿਕ ਵਿਕਾਸ
ਦੱਸ ਦੇਈਏ ਕਿ ਵਿਸ਼ਵ ਦੀ 6ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਸਾਲ 2018 ਦੀ ਆਖ਼ਰੀ ਤਿਮਾਹੀ ਵਿੱਚ 6.6 ਫ਼ੀਸਦੀ ਸੀ, ਤੇ ਹੁਣ ਇਹ ਹੋਰ ਘਟ ਗਈ ਹੈ। ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੋਣ ਵਾਲੀ ਵੱਡੀ ਅਰਥ–ਵਿਵਸਥਾ ਦਾ ਸਥਾਨ ਹੁਣ ਗੁਆ ਚੁੱਕਾ ਹੈ। ਭਾਰਤ ਦੀ ਵਿਕਾਸ ਦਰ ਘਟਨ ਨਾਲ ਚੀਨ ਫਾਇਦੇ 'ਚ ਰਿਹਾ, ਉਸ ਦੀ ਅਰਥ–ਵਿਵਸਥਾ 6.4 ਫ਼ੀਸਦੀ ਦਰ ਨਾਲ ਵਧ ਰਹੀ ਹੈ। ਮੋਦੀ ਸਰਕਾਰ ਅਰਥ–ਵਿਵਸਥਾ ਦੇ ਮੋਰਚੇ ’ਤੇ ਸਦਾ ਕੋਈ ਸਿੱਧਾ ਜਵਾਬ ਦੇਣ ਦੀ ਥਾਂ ਆਪਣਾ ਬਚਾਅ ਹੀ ਕਰਦੀ ਰਹੀ ਹੈ।