ਪੰਜਾਬ

punjab

ETV Bharat / business

ਅਗਲੇ ਕੁੱਝ ਸਾਲਾਂ ਵਿੱਚ ਆਸਟ੍ਰੇਲੀਆ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਵੇਗੀ ਕਮੀ: ਨੀਤੀ ਆਯੋਗ - ਨੀਤੀ ਆਯੋਗ

ਆਸਟ੍ਰੇਲੀਆ ਦੇ ਕੈਨਬਰਾ ਵਿਖੇ ਯਾਤਰਾ 'ਤੇ ਗਏ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਅਗਲੇ ਕੁੱਝ ਸਾਲਾਂ ਵਿੱਚ ਭਾਰਤੀਆਂ ਦਾ ਆਸਟ੍ਰੇਲੀਆ ਜਾਣਾ ਘੱਟ ਜਾਵੇਗਾ।

ਅਮਿਤਾਭ ਕਾਂਤ (ਫ਼ਾਈਲ ਫ਼ੋਟੋ)

By

Published : May 7, 2019, 3:20 PM IST

ਚੰਡੀਗੜ੍ਹ : ਭਾਰਤ ਆਪਣੀ ਸਿੱਖਿਆ ਪ੍ਰਣਾਲੀ ਦੇ ਮਿਆਰ ਨੂੰ ਵਧੀਆ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਸ ਦੇ ਕਾਰਨ ਆਉਣ ਵਾਲੇ ਸਾਲਾਂ ਵਿੱਚ ਆਸਟ੍ਰੇਲੀਆ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਅਰਜ਼ੀਆਂ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਆ ਸਕਦੀ ਹੈ।

ਜਾਣਕਾਰੀ ਮੁਤਾਬਕ ਆਸਟ੍ਰੇਲੀਆ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਦੂਸਰੀ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਹੁਣ ਆਸਟ੍ਰੇਲੀਆ ਵਿੱਚ 79 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

ਪਿਛਲੇ ਹਫ਼ਤੇ ਕੈਨਬਰਾ ਦੀ ਯਾਤਰਾ 'ਤੇ ਆਏ ਨੀਤੀ ਆਯੋਗ ਦੇ ਮੁੱਖ ਅਧਿਕਾਰੀ(ਸੀਈਓ) ਅਮਿਤਾਭ ਕਾਂਤ ਨੇ ਕਿਹਾ ਨੇ ਕਿ ਆਸਟ੍ਰੇਲੀਆ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਮੌਜੂਦਾ ਵਿਵਸਥਾ ਟਿਕਾਓ ਨਹੀਂ ਹੈ ਅਤੇ ਇਸ ਬਾਰੇ ਰਚਨਾਤਮਕ ਅਤੇ ਨਵੇਲਕੇ ਤਰੀਕੇ ਨਾਲ ਸੋਚਣ ਦੀ ਜ਼ਰੂਰਤ ਹੈ।

ਕਾਂਤ ਨੇ ਕਿਹਾ, "ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਉਣ ਵਾਲੀ ਹੈ। ਅਗਲੇ 3 ਤੋਂ 5 ਸਾਲਾਂ ਵਿੱਚ ਭਾਰਤੀ ਕਾਲਜ ਅਤੇ ਯੂਨੀਵਰਸਿਟੀਆਂ ਵਧੀਆਂ ਹੋਣਗੀਆਂ। ਇਸ ਨਾਲ ਆਸਟ੍ਰੇਲੀਆ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਬਾਜ਼ਾਰ ਘੱਟ ਜਾਵੇਗਾ।

ABOUT THE AUTHOR

...view details