ਵਾਸ਼ਿੰਗਟਨ : ਅੰਤਰ ਰਾਸ਼ਟਰੀ ਮੁਦਰਾ ਫੰਡ (IMF) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅਨੁਮਾਨਾਂ ਮੁਤਾਬਕ, ਭਾਰਤ ਦੀ ਅਰਥਵਿਵਸਥਾ 2021 ਵਿੱਚ 9.5 ਫੀਸਦੀ ਅਤੇ 2022 ਵਿੱਚ 8.5 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ. ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤੀ ਸਾਲ 2020-21 ਦੌਰਾਨ ਅਰਥਵਿਵਸਥਾ ਵਿੱਚ 7.3 ਫੀਸਦੀ ਦੀ ਗਿਰਾਵਟ ਆਈ ਸੀ।
ਆਈਐਮਐਫ ਦੇ ਤਾਜ਼ਾ ਵਿਸ਼ਵ ਆਰਥਿਕ ਆਊਟਲੁੱਕ (WEO) ਨੇ ਭਾਰਤ ਦੇ ਵਿਕਾਸ ਦੇ ਅਨੁਮਾਨਾਂ ਨੂੰ ਇਸ ਸਾਲ ਜੁਲਾਈ ਵਿੱਚ ਜਾਰੀ ਕੀਤੇ ਆਪਣੇ ਪਿਛਲੇ ਅਨੁਮਾਨ 'ਤੇ ਸਥਿਰ ਰੱਖਿਆ ਹੈ, ਹਾਲਾਂਕਿ ਇਹ ਅਪ੍ਰੈਲ ਦੇ ਅਨੁਮਾਨਾਂ ਦੇ ਮੁਕਾਬਲੇ 1.6 ਪ੍ਰਤੀਸ਼ਤ ਘੱਟ ਹੈ।
ਆਈਐਮਐਫ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਕੀਤੇ ਗਏ ਤਾਜ਼ਾ ਡਬਲਯੂਈਓ ਦੇ ਅਨੁਸਾਰ, ਪੂਰੇ ਵਿਸ਼ਵ ਦੀ ਵਿਕਾਸ ਦਰ 2021 ਵਿੱਚ 5.9 ਪ੍ਰਤੀਸ਼ਤ ਅਤੇ 2022 ਵਿੱਚ 4.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।