ਨਵੀਂ ਦਿੱਲੀ:ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਕੋਵਿਡ 19 ਦੀ ਦੂਜੀ ਲਹਿਰ ਦੇ ਕਹਿਰ ਦੇ ਬਾਵਜੂਦ, ਭਾਰਤ ਨੇ ਅਪ੍ਰੈਲ-ਜੂਨ 2021 ਦੀ ਪਹਿਲੀ ਤਿਮਾਹੀ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਨਿਰਯਾਤ ਕੀਤਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਪ੍ਰੈਲ-ਜੂਨ 2021 ਤੋਂ ਤਿੰਨ ਮਹੀਨਿਆਂ ਦੀ ਮਿਆਦ ਵਿੱਚ, ਭਾਰਤ ਨੇ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਧ ਨਿਰਯਾਤ ਅੰਕੜਾ ਹਾਸਲ ਕੀਤਾ ਹੈ।
ਭਾਰਤੀ ਅਰਥਵਿਵਸਥਾ 'ਚ ਹੋਇਆ ਵਾਧਾ ਇਸ ਸਮੇਂ ਦੌਰਾਨ ਭਾਰਤ ਨੇ 95 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਹੈ। ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਵਾਲੇ ਵਿਭਾਗ (department for Promotion of Industry and Internal Trade) ਵੱਲੋਂ ਮਾਨਤਾ ਹਾਸਲ ਸਟਾਰਟਅਪਸ ( startups) ਦੀ ਗਿਣਤੀ 50,000 ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਬਾਵਜੂਦ 2020-21 ਵਿੱਚ 81.72 ਬਿਲੀਅਨ ਡਾਲਰ ਦਾ ਐਫਡੀਆਈ ਪ੍ਰਵਾਹ ( FDI flow )ਹੋਇਆ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਐਫਡੀਆਈ ਪ੍ਰਵਾਹ ਹੈ। ਅਪ੍ਰੈਲ 2021 ਵਿੱਚ 6.24 ਅਰਬ ਡਾਲਰ ਦੀ ਐਫਡੀਆਈ ਪ੍ਰਵਾਹ ਹੋਇਆ, ਜੋ ਅਪ੍ਰੈਲ 2020 ਦੇ ਮੁਕਾਬਲੇ 38% ਵੱਧ ਹੈ। ਇਸ ਸਾਲ ਅਪ੍ਰੈਲ 'ਚ ਆਈ ਸਿੱਧੇ ਵਿਦੇਸ਼ੀ ਨਿਵੇਸ਼ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ ਲਗਭਗ 38% ਵਧੇਰੇ ਹਨ।
ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਭਾਰਤ ਦੀ ਅਰਥਵਿਵਸਥਾ (India's economy) ਵੱਧ ਰਹੀ ਹੈ। ਕੋਵਿਡ 19 ਦੀ ਦੂਜੀ ਲਹਿਰ ਦੇ ਬਾਵਜੂਦ, ਭਾਰਤ ਨੇ ਅਪ੍ਰੈਲ-ਜੂਨ 2021 ਦੀ ਪਹਿਲੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਨਿਰਯਾਤ ਦਰਜ ਕੀਤਾ। "
ਗੋਇਲ ਨੇ ਕਿਹਾ ਕਿ ਵਣਜ ਤੇ ਉਦਯੋਗ ਮੰਤਰਾਲੇ ਨੇ ਤੈਅ ਕੀਤਾ ਹੈ ਕਿ ਇਸ ਸਾਲ 400 ਬਿਲੀਅਨ ਡਾਲਰ ਦੇ ਵਪਾਰਕ ਨਿਰਯਾਤ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Paytm ਨੇ ਹੁਣ ਹਰ transaction 'ਤੇ ਕੈਸ਼ਬੈਕ ਦਾ ਕੀਤਾ ਐਲਾਨ, ਵੇਖੋ ਪੂਰੀ ਖ਼ਬਰ