ਪੰਜਾਬ

punjab

ETV Bharat / business

ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਦਸੰਬਰ ਤੱਕ ਵਧਾਈ

ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਟੈਕਸ ਅਦਾਕਾਰਾਂ ਦੇ ਖਾਤਿਆਂ ਦੀ ਆਡਿਟ ਹੋਣ ਦੀ ਲੋੜ ਹੈ, ਉਨ੍ਹਾਂ ਲਈ ਆਈ ਟੀ ਆਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਦੋ ਮਹੀਨੇ ਵਧਾ ਕੇ 31 ਜਨਵਰੀ 2021 ਕੀਤੀ ਗਈ ਹੈ।

ਤਸਵੀਰ
ਤਸਵੀਰ

By

Published : Oct 24, 2020, 6:42 PM IST

ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਵਿਅਕਤੀਗਤ ਟੈਕਸਦਾਤਾਵਾਂ ਲਈ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ (ਆਈਟੀਆਰ) ਭਰਨ ਦੀ ਆਖ਼ਰੀ ਤਰੀਕ ਇੱਕ ਮਹੀਨਾ ਵਧਾ ਕੇ 31 ਦਸੰਬਰ ਕਰ ਦਿੱਤੀ ਗਈ ਹੈ।

ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਟੈਕਸ ਅਦਾਕਾਰਾਂ ਦੇ ਖ਼ਾਤਿਆਂ ਦੇ ਆਡਿਟ ਹੋਣ ਦੀ ਲੋੜ ਹੈ, ਉਨ੍ਹਾਂ ਲਈ ਆਈ ਟੀ ਆਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਦੋ ਮਹੀਨੇ ਵਧਾ ਕੇ 31 ਜਨਵਰੀ 2021 ਕਰ ਦਿੱਤੀ ਗਈ ਹੈ।

ਸਰਕਾਰ ਨੇ ਇਸ ਤੋਂ ਪਹਿਲਾਂ ਮਈ ਵਿੱਚ ਵੀ ਵਿੱਤੀ ਸਾਲ 2019-20 ਲਈ ਆਈ ਟੀ ਆਰ ਭਰਨ ਦੀ ਆਖ਼ਰੀ ਤਰੀਕ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕਰ ਦਿੱਤੀ ਸੀ, ਜਿਸ ਨਾਲ ਟੈਕਸਦਾਤਾਵਾਂ ਨੂੰ ਰਾਹਤ ਮਿਲੀ ਸੀ।

ਕੇਂਦਰੀ ਬੋਰਡ ਆਫ਼ ਡਾਇਰੈਕਟ ਟੈਕਸ (ਸੀਬੀਡੀਟੀ) ਨੇ ਇੱਕ ਬਿਆਨ ਵਿੱਚ ਕਿਹਾ, "ਜਿਨ੍ਹਾਂ ਟੈਕਸਦਾਤਾਵਾਂ ਲਈ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2020 ਸੀ, ਉਹ ਮਿਆਦ 31 ਦਸੰਬਰ 2020 ਤੱਕ ਵਧਾ ਦਿੱਤੀ ਗਈ ਹੈ।"

ਇਸੇ ਤਰ੍ਹਾਂ, ਟੈਕਸਦਾਤਾ ਜਿਨ੍ਹਾਂ ਦੇ ਖ਼ਾਤਿਆਂ ਦੀ ਆਡਿਟ ਕਰਨ ਦੀ ਜ਼ਰੂਰਤ ਹੈ ਅਤੇ ਜਿਨ੍ਹਾਂ ਦੀ ਅੰਤਿਮ ਤਾਰੀਖ਼ ਪਹਿਲਾਂ 31 ਅਕਤੂਬਰ 2020 ਸੀ, ਹੁਣ ਉਹ 31 ਜਨਵਰੀ 2021 ਤੱਕ ਆਈਟੀਆਰ ਭਰ ਸਕਦੇ ਹਨ।

ਸੀਬੀਡੀਟੀ ਨੇ ਕਿਹਾ ਕਿ ਟੈਕਸਦਾਤਾਵਾਂ ਨੂੰ ਆਈਟੀਆਰ ਭਰਨ ਲਈ ਵਧੇਰੇ ਸਮਾਂ ਦੇਣ ਲਈ ਸਮਾਂ-ਸੀਮਾ ਵਧਾ ਦਿੱਤੀ ਗਈ ਹੈ।

ABOUT THE AUTHOR

...view details