ਪੰਜਾਬ

punjab

ETV Bharat / business

ਹੁਣ ਤੱਕ 24.64 ਲੱਖ ਟੈਕਸ ਉਭਪੋਗਤਾਵਾਂ ਨੂੰ 88,652 ਕਰੋੜ ਰੁਪਏ ਦਾ ਕੀਤਾ ਗਿਆ ਇਨਕਮ ਟੈਕਸ ਰਿਫ਼ੰਡ

ਸੀਬੀਡੀਟੀ ਨੇ 1 ਅਪ੍ਰੈਲ 2020 ਤੋਂ ਹੁਣ ਤੱਕ 24.64 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 88,652 ਕਰੋੜ ਰੁਪਏ ਤੋਂ ਵੱਧ ਦੇ ਰਿਫ਼ੰਡ ਜਾਰੀ ਕੀਤਾ ਹੈ। ਕੁੱਲ੍ਹ 23,05,726 ਮਾਮਲਿਆਂ ਵਿੱਚ 28,180 ਕਰੋੜ ਰੁਪਏ ਦੇ ਇਨਕਮ ਟੈਕਸ ਰਿਫ਼ੰਡ ਜਾਰੀ ਕੀਤੇ ਹਨ ਤੇ 1,59,280 ਮਾਮਿਲਆਂ ਵਿੱਚ 60,472 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫ਼ੰਡ ਜਾਰੀ ਕੀਤੇ ਹਨ।

ਤਸਵੀਰ
ਤਸਵੀਰ

By

Published : Aug 21, 2020, 10:03 PM IST

ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਚਾਲੂ ਵਿਤੀ ਸਾਲ ਵਿੱਚ ਹੁਣ ਤੱਕ 24 ਲੱਖ ਤੋਂ ਵੱਧ ਟੈਕਸ ਉਭਪੋਗਤਾਵਾਂ ਨੂੰ 88,652 ਕਰੋੜ ਰੁਪਏ ਤੋਂ ਵੱਧ ਦੇ ਰਿਫ਼ੰਡ ਜਾਰੀ ਕੀਤੇ ਹਨ।

ਇਸ ਵਿੱਚ 23.05 ਲੱਖ ਟੈਕਸ ਉਪਭੋਗਤਾਵਾਂ ਨੂੰ ਜਾਰੀ ਕੀਤੇ ਗਏ 28,180 ਕਰੋੜ ਰੁਪਏ ਦਾ ਵਿਅਕਤੀਗਤ ਇਨਕਮ ਟੈਕਸ(ਪੀਆਈਟੀ) ਤੇ 1.58 ਲੱਖ ਤੋਂ ਵੱਧ ਟੈਕਸ ਉਪਭੋਗਤਾਵਾਂ ਨੂੰ ਜਾਰੀ ਕੀਤਾ ਗਿਆ 60,472 ਕਰੋੜ ਰੁਪਏ ਦਾ ਕਾਰਪੋਰੇਟ ਟੈਕਸ ਸ਼ਾਮਿਲ ਹੈ।

ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ ਕਿ ਸੀਬੀਡੀਟੀ ਨੇ ਇੱਕ ਸੀਬੀਡੀਟੀ ਨੇ 1 ਅਪ੍ਰੈਲ 2020 ਤੋਂ ਹੁਣ ਤੱਕ 24.64 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 88,652 ਕਰੋੜ ਰੁਪਏ ਤੋਂ ਵੱਧ ਦੇ ਰਿਫ਼ੰਡ ਜਾਰੀ ਕੀਤਾ ਹੈ। ਕੁੱਲ੍ਹ 23,05,726 ਮਾਮਲਿਆਂ ਵਿੱਚ 28,180 ਕਰੋੜ ਰੁਪਏ ਦੇ ਇਨਕਮ ਟੈਕਸ ਰਿਫ਼ੰਡ ਕੀਤਾ ਹੈ ਤੇ 1,59,280 ਮਾਮਿਲਆਂ ਵਿੱਚ 60,472 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫ਼ੰਡ ਜਾਰੀ ਕੀਤੇ ਗਏ ਹਨ।

ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਵਿਕਤੀਗਤ ਇਨਕਮ ਟੈਕਸ ਤੇ ਕਾਰਪੋਰੇਟ ਟੈਕਸ ਵਿਵਸਥਾ ਦਾ ਚਲਾਉਂਦਾ ਹੈ।

ABOUT THE AUTHOR

...view details