ਪੰਜਾਬ

punjab

ETV Bharat / business

ਜੀਐਸਟੀ ਕੁਲੈਕਸ਼ਨ ਦਸੰਬਰ 'ਚ 1.15 ਲੱਖ ਕਰੋੜ ਰੁਪਏ ਦੇ ਸਰਬਉੱਚ ਪੱਧਰ 'ਤੇ - Goods and Services Tax collections

ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਸੰਬਰ 2020 'ਚ ਜੀਐਸਟੀ ਦਾ ਕੁੱਲ ਮਾਲੀਆ 1,15,174 ਕਰੋੜ ਰੁਪਏ ਹੈ ਅਤੇ ਮਾਲ ਤੇ ਸੇਵਾਵਾਂ ਟੈਕਸ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਸਭ ਤੋਂ ਵੱਧ ਹੈ।...

ਜੀਐਸਟੀ ਕੁਲੈਕਸ਼ਨ ਦਸੰਬਰ 'ਚ 1.15 ਲੱਖ ਕਰੋੜ ਰੁਪਏ ਦੇ ਸਰਬਉੱਚ ਪੱਧਰ 'ਤੇ
ਜੀਐਸਟੀ ਕੁਲੈਕਸ਼ਨ ਦਸੰਬਰ 'ਚ 1.15 ਲੱਖ ਕਰੋੜ ਰੁਪਏ ਦੇ ਸਰਬਉੱਚ ਪੱਧਰ 'ਤੇ

By

Published : Jan 1, 2021, 7:35 PM IST

ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੀਐਸਟੀ ਸੰਗ੍ਰਹਿ ਦਸੰਬਰ 'ਚ 1.15 ਲੱਖ ਕਰੋੜ ਰੁਪਏ ਦੇ ਸਰਬਉੱਚ ਪੱਧਰ ਨੂੰ ਛੋਹ ਗਿਆ, ਜੋ ਤਿਉਹਾਰਾਂ ਦੀ ਮੰਗ ਤੇ ਅਰਥਚਾਰੇ 'ਚ ਸੁਧਾਰ ਨੂੰ ਦਰਸਾਉਂਦਾ ਹੈ।

ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਸੰਬਰ 2020 'ਚ ਜੀਐਸਟੀ ਦਾ ਕੁੱਲ ਮਾਲੀਆ 1,15,174 ਕਰੋੜ ਰੁਪਏ ਹੈ ਅਤੇ ਮਾਲ ਤੇ ਸੇਵਾਵਾਂ ਟੈਕਸ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਸਭ ਤੋਂ ਵੱਧ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਇਹ ਪਿਛਲੇ 21 ਮਹੀਨਿਆਂ ਵਿੱਚ ਇਹ ਸਭ ਤੋਂ ਵੱਧ ਮਹੀਨਾਵਾਰ ਮਾਲੀਆ ਵਾਧਾ ਹੈ। ਇਹ ਮਹਾਂਮਾਰੀ ਅਤੇ ਜੀਐਸਟੀ ਚੋਰੀ ਤੇ ਜਾਅਲੀ ਬਿੱਲਾਂ ਦੇ ਵਿਰੁੱਧ ਦੇਸ਼-ਵਿਆਪੀ ਮੁਹਿੰਮ ਅਤੇ ਪ੍ਰਣਾਲੀਗਤ ਤਬਦੀਲੀਆਂ ਤੋਂ ਬਾਅਦ ਤੇਜ਼ੀ ਨਾਲ ਆਰਥਿਕ ਰਿਕਵਰੀ ਦੇ ਕਾਰਨ ਸੰਭਵ ਹੋਇਆ ਹੈ।"

ਨਵੰਬਰ ਤੋਂ 31 ਦਸੰਬਰ ਤੱਕ ਕੁੱਲ 87 ਲੱਖ ਜੀਐਸਟੀਆਰ-3ਬੀ ਰਿਟਰਨ ਦਾਖ਼ਲ ਕੀਤੇ ਗਏ। ਸਮੀਖਿਆ ਅਧੀਨ ਮਹੀਨੇ ਵਿੱਚ ਦਰਾਮਦ ਕੀਤੀ ਗਈ ਚੀਜ਼ਾਂ ਦੀ ਆਮਦਨੀ ਵਿੱਚ 27 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਘਰੇਲੂ ਲੈਣ-ਦੇਣ (ਆਯਾਤ ਸੇਵਾਵਾਂ ਸਮੇਤ) ਦਾ ਮਾਲੀਆ ਪਿਛਲੇ ਸਾਲ ਦੀ ਇਸ ਮਿਆਦ ਤੋਂ ਅੱਠ ਫ਼ੀਸਦੀ ਵਧਿਆ ਹੈ।

ਜੀਐਸਟੀ ਮਾਲੀਆ ਵਿੱਚ ਸੁਧਾਰ ਦੇ ਤਾਜ਼ਾ ਰੁਝਾਨਾਂ ਦੇ ਅਨੁਸਾਰ, ਮਾਲੀਆ ਇਕੱਤਰ ਕਰਨ ਨੇ ਲਗਾਤਾਰ ਤੀਜੇ ਮਹੀਨੇ 1 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਦਸੰਬਰ 2020 ਵਿੱਚ ਕੁੱਲ ਮਾਲੀਆ ਇਕੱਤਰ ਕਰਨਾ ਦਸੰਬਰ 2019 ਦੇ ਮੁਕਾਬਲੇ 12 ਫ਼ੀਸਦੀ ਵੱਧ ਸੀ।

ਦਸੰਬਰ ਵਿੱਚ ਕੇਂਦਰੀ ਜੀਐਸਟੀ ਸੰਗ੍ਰਹਿ 21,365 ਕਰੋੜ ਰੁਪਏ, ਰਾਜ ਜੀਐਸਟੀ ਸੰਗ੍ਰਹਿ 27,804 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ 57,426 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਤਰ ਕੀਤੇ 27,050 ਕਰੋੜ ਰੁਪਏ) ਅਤੇ ਸੈੱਸ 8,550 ਕਰੋੜ ਰੁਪਏ (ਆਯਾਤ 'ਤੇ ਇਕੱਤਰ ਕੀਤੇ 971 ਕਰੋੜ ਰੁਪਏ ਸਮੇਤ) ਸਨ।

ABOUT THE AUTHOR

...view details