ਮੁੰਬਈ: ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਰਥ-ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ ਉੱਤੇ ਕੈੜੇ ਹੱਥੀਂ ਲਿਆ। ਮਹਾਂਰਾਸ਼ਟਰ ਚੋਣਾਂ ਦੇ ਮੱਦੇਨਜ਼ਰ ਮਨਮੋਹਨ ਸਿੰਘ ਨੇ ਮੁੰਬਈ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਰਾਸ਼ਟਰ ਨੂੰ ਗੰਭੀਰ ਆਰਥਿਕ ਮੰਦੀ ਦੇ ਕੁੱਝ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਜਪਾ ਦੇ ਬਹੁਚਰਚਿਤ 'ਡਬਲ ਇੰਜਣ ਮਾਡਲ ਆਫ਼ ਗਵਰਨੈੱਸ' ਜਿਸ ਦੇ ਆਧਾਰ ਉੱਤੇ ਵੋਟ ਮੰਗਦੀ ਹੈ, ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ। ਮਹਾਂਰਾਸ਼ਟਰ ਨੇ ਆਰਥਿਕ ਮੰਦੀ ਦੇ ਕੁੱਝ ਸਭ ਤੋਂ ਬੁਰੇ ਪ੍ਰਭਾਵਾਂ ਦਾ ਸਾਹਮਣਾ ਕੀਤਾ ਹੈ। ਮਹਾਂਰਾਸ਼ਟਰ ਦੀ ਪੁਨਰ-ਨਿਰਮਾਣ ਵਿਕਾਸ ਦਰ ਵਿੱਚ ਲਗਾਤਾਰ 4 ਸਾਲ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 5 ਸਾਲਾਂ ਵਿੱਚ ਮਹਾਂਰਾਸ਼ਟਰ ਸਭ ਤੋਂ ਜ਼ਿਆਦਾ ਫ਼ੈਕਟਰੀਆਂ ਦੇ ਬੰਦ ਹੋਣ ਦਾ ਗਵਾਹ ਰਿਹਾ ਹੈ।