ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਸਾਬਕਾ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਦਰਾ ਸਫੀਤੀ ਉਮੀਦ ਤੋਂ ਵੱਧ ਹੈ ਅਤੇ ਰੇਟ ਤੈਅ ਕਰਨ ਵਾਲੀ ਕਮੇਟੀ ਨੂੰ ਅਗਲੇ ਹਫਤੇ ਨੀਤੀਗਤ ਸਮੀਖਿਆ ਬੈਠਕ ਦੌਰਾਨ ਆਪਣੇ ਮੁੱਖ ਉਦੇਸ਼ਾਂ ਦੀ ਕੀਮਤਾਂ ਨੂੰ ਕੰਟਰੋਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।
ਆਚਾਰਿਆ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਭਲੇ ਹੀ ਪ੍ਰਮੁਖ ਮੁਦਰਾ ਸਫੀਤੀ ਦੀ ਦਰ ਜੂਨ 'ਚ 6 ਫੀਸਦੀ ਦੇ ਪੱਧਰ ਨੂੰ ਪਾਰ ਕਰ ਗਈ ਹੈ, ਫਿਰ ਵੀ ਆਰਥਿਕ ਸੁਧਾਰ ਨੂੰ ਵਧਾਉਣ ਲਈ ਦਰਾਂ ਵਿੱਚ ਹੋਰ ਕਟੌਤੀ ਕੀਤੀ ਜਾ ਸਕਦੀ ਹੈ।