ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਉਮੀਦ ਪ੍ਰਗਟਾਈ ਕਿ ਚਾਲੂ ਵਿੱਤ ਸਾਲ ਦੀ ਦੂਸਰੀ ਛਿਮਾਹੀ ਵਿੱਚ ਅਰਥ-ਵਿਵਸਥਾ ਵਿੱਚ ਤੇਜ਼ੀ ਆਉਣ ਲੱਗੇਗੀ ਕਿਉਂਕਿ ਖ਼ਪਤ ਵੱਧੇਗੀ ਅਤੇ ਬੈਂਕ ਆਪਣੇ ਕਰਜ਼ ਚਾਲਨ ਵਿੱਚ ਵਾਧਾ ਕਰਨਗੇ।
ਜਨਤਕ ਖੇਤਰ ਦੇ ਬੈਂਕਰਾਂ ਨਾਲ ਮਿਲਣ ਤੋਂ ਬਾਅਦ, ਵਿੱਤ ਮੰਤਰੀ ਨੇ ਨਿੱਜੀ ਖੇਤਰ ਦੇ ਰਿਣਦਾਤਾ ਅਤੇ ਵਿੱਤੀ ਸੰਸਥਾਵਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਮੁਤਾਬਕ, ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਉਹ ਤਰਲਤਾ ਸੰਕਟ ਦਾ ਸਾਹਮਣਾ ਨਹੀਂ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ ਲਈ ਕਾਫ਼ੀ ਮੰਗ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਟਾਨਿਕ-ਵਰਗੀ ਮੀਟਿੰਗ ਸੀ ਜਿਥੇ ਮੈਂ ਵਧੀਆ ਗੱਲਾਂ ਸੁਣੀਆਂ, ਸਾਕਰਾਤਕਮ ਗੱਲਾਂ। ਮੈਨੂੰ ਦੱਸਿਆ ਗਿਆ ਕਿ ਖ਼ਪਤ ਹੋ ਰਹੀ ਹੈ।
ਉਨ੍ਹਾਂ ਨੇ ਸੰਕੇਤ ਦਿੱਤੇ ਕਿ ਆਰਥਿਕ ਮੰਦੀ ਨਾਲ ਆਉਣ ਵਾਲੇ ਤਿਓਹਾਰੀ ਸੀਜ਼ਨ ਵਿੱਚ ਅਰਥ-ਵਿਵਸਤਾ ਨੂੰ ਉੱਪਰ ਉੱਠਣ ਵਿੱਚ ਮਦਦ ਮਿਲੇਗੀ। ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਦਾ ਵਾਧਾ 6 ਸਾਲ ਦੇ ਹੇਠਲੇ ਪੱਧਰ 5 ਫ਼ੀਸਦੀ ਉੱਤੇ ਆ ਗਿਆ ਹੈ।