ਪੰਜਾਬ

punjab

ETV Bharat / business

ਕਾਲੇ ਧਨ ਵਿਰੁੱਧ ਲੜਾਈ: ਭਾਰਤ ਨੂੰ ਸਵਿੱਸ ਬੈਂਕ ਖ਼ਾਤਿਆਂ ਦੇ ਦੂਜੇ ਸੈਟ ਬਾਰੇ ਮਿਲੀ ਜਾਣਕਾਰੀ - ਸਵਿਟਜ਼ਰਲੈਂਡ

ਭਾਰਤ ਨੂੰ ਸਵਿੱਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਦਾ ਦੂਜਾ ਸੈਟ ਪ੍ਰਾਪਤ ਹੋਇਆ ਹੈ। ਸਵਿਟਜ਼ਰਲੈਂਡ ਨੇ ਕਿਹਾ ਕਿ 31 ਲੱਖ ਖ਼ਾਤਿਆਂ ਦੀ ਜਾਣਕਾਰੀ 86 ਦੇਸ਼ਾਂ ਨੂੰ ਦਿੱਤੀ ਗਈ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ।

ਤਸਵੀਰ
ਤਸਵੀਰ

By

Published : Oct 9, 2020, 8:03 PM IST

ਨਵੀਂ ਦਿੱਲੀ/ਬਰਨ: ਸਵਿਟਜ਼ਰਲੈਂਡ ਨਾਲ ਜਾਣਕਾਰੀ ਸੰਧੀ ਦੇ ਚੱਲਦਿਆਂ ਅਦਾਨ-ਪ੍ਰਦਾਨ ਦੇ ਤਹਿਤ ਭਾਰਤ ਨੂੰ ਸਵਿੱਸ ਬੈਂਕ ਅਕਾਊਂਟ ਵੇਰਵੇ ਦਾ ਦੂਜਾ ਸਮੂਹ ਪ੍ਰਾਪਤ ਹੋਇਆ ਹੈ ਜੋ ਵਿਦੇਸ਼ਾਂ ਵਿੱਚ ਕਥਿਤ ਕਾਲੇ ਧਨ ਖ਼ਿਲਾਫ਼ ਸਰਕਾਰੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ।

ਭਾਰਤ ਨੂੰ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਦਾ ਦੂਜਾ ਸੈਟ ਪ੍ਰਾਪਤ ਹੋਇਆ ਹੈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਵਿਟਜ਼ਰਲੈਂਡ ਨੇ ਕਿਹਾ ਕਿ 31 ਲੱਖ ਖਾਤਿਆਂ ਦੀ ਜਾਣਕਾਰੀ 86 ਦੇਸ਼ਾਂ ਨੂੰ ਦਿੱਤੀ ਗਈ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ।

ਭਾਰਤ ਨੂੰ ਜਾਣਕਾਰੀ ਦੇ ਐਕਸਚੇਂਜ ਸਿਸਟਮ ਦੇ ਤਹਿਤ ਸਤੰਬਰ 2019 ਵਿੱਚ ਸਵਿਟਜ਼ਰਲੈਂਡ ਤੋਂ ਵੇਰਵਿਆਂ ਦਾ ਆਪਣਾ ਪਹਿਲਾ ਸੈਟ ਪ੍ਰਾਪਤ ਹੋਇਆ ਸੀ। ਜਿਸ ਵਿੱਚ 75 ਦੇਸ਼ ਸ਼ਾਮਿਲ ਸਨ।

ਹਾਲਾਂਕਿ, ਬਿਆਨ ਵਿੱਚ ਸਪੱਸ਼ਟ ਤੌਰ 'ਤੇ 86 ਦੇਸ਼ਾਂ ਵਿੱਚੋਂ ਭਾਰਤ ਦਾ ਨਾਂਅ ਨਹੀਂ ਲਿਆ ਗਿਆ। ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਭਾਰਤ ਉਨ੍ਹਾਂ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨਾਲ ਸਵਿਟਜ਼ਰਲੈਂਡ ਨੇ ਸਵਿਸ ਬੈਂਕ ਗਾਹਕਾਂ ਅਤੇ ਹੋਰ ਕਈ ਵਿੱਤੀ ਅਦਾਰਿਆਂ ਦੇ ਵਿੱਤੀ ਖ਼ਾਤਿਆਂ ਬਾਰੇ ਵੇਰਵੇ ਸਾਂਝੇ ਕੀਤੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਸਵਿਸ ਅਧਿਕਾਰੀਆਂ ਨੇ ਪਿਛਲੇ ਇੱਕ ਸਾਲ ਵਿੱਚ 100 ਤੋਂ ਵੱਧ ਭਾਰਤੀ ਨਾਗਰਿਕਾਂ ਅਤੇ ਸੰਸਥਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਇਨ੍ਹਾਂ ਵਿੱਚੋਂ ਕੁੱਝ ਕੇਸ ਪਨਾਮਾ, ਬ੍ਰਿਟਿਸ਼ ਵਰਜਿਨ ਆਈਲੈਂਡਜ਼ ਤੇ ਕੇਮੈਨ ਆਈਲੈਂਡਜ਼ ਵਰਗੀਆਂ ਵਿਦੇਸ਼ੀ ਅਦਾਲਤਾਂ ਵਿਚ ਭਾਰਤੀਆਂ ਦੁਆਰਾ ਸਥਾਪਿਤ ਸੰਸਥਾਵਾਂ ਨਾਲ ਸੰਬੰਧਿਤ ਹਨ, ਜਦੋਂ ਕਿ ਵਿਅਕਤੀਆਂ ਵਿੱਚ ਜ਼ਿਆਦਾਤਰ ਕਾਰੋਬਾਰੀ ਅਤੇ ਕੁਝ ਰਾਜਨੇਤਾ ਅਤੇ ਤਤਕਾਲੀ ਰਾਇਲਜ਼ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਹਨ।

ABOUT THE AUTHOR

...view details