ਵਾਸ਼ਿੰਗਟਨ: ਅਮਰੀਕੀ ਕੇਂਦਰੀ ਬੈਂਕ ਫ਼ੈਡਰਲ ਰਿਜ਼ਰਵ ਨੇ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਿਪਟਣ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ, ਅਚਾਨਕ ਹੀ ਵਿਆਜ਼ ਦਰ ਵਿੱਚ ਵੱਡੀ ਕਟੌਤੀ ਕੀਤੀ ਹੈ। ਫ਼ੈਡਰਲ ਰਿਜ਼ਰਵ ਨੇ ਵਿਆਜ਼ ਦਰ ਘਟਾ ਕੇ ਜ਼ੀਰੋ ਦੇ ਕਰੀਬ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਸੰਕਟ ਅਤੇ ਮੰਦੀ ਦੇ ਖ਼ਤਰਿਆਂ ਨਾਲ ਜੂਝ ਰਹੀ ਅਮਰੀਕੀ ਅਰਥ-ਵਿਵਸਥਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਫ਼ੈਡ ਨੇ ਇਹ ਕਦਮ ਚੁੱਕਿਆ ਹੈ।
ਫ਼ੈਡ ਨੇ ਬੈਂਚਮਾਰਕ ਵਿਆਜ਼ ਦਰ ਜੋ ਇੱਕ ਫ਼ੀਸਦੀ ਤੋਂ 1.25 ਫ਼ੀਸਦੀ ਸੀ, ਉਸ ਨੂੰ ਘਟਾ ਕੇ ਜ਼ੀਰੋ ਤੋਂ 0.25 ਫ਼ੀਸਦੀ ਕਰ ਦਿੱਤਾ ਹੈ।
ਅਮਰੀਕੀ ਕੇਂਦਰੀ ਬੈਂਕ ਨੇ ਵਿਆਜ਼ ਦਰ ਵਿੱਚ ਇੱਕ ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ 3 ਮਾਰਚ ਨੂੰ ਫ਼ੈਡ ਨੇ ਵਿਆਜ਼ ਦਰ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਸੀ।
ਫ਼ੈਡਰਲ ਰਿਜ਼ਰਵ ਦੇ ਚੇਅਰਮੈਨ ਜੋਰਾਮ ਪਾਵੇਲ ਨੇ ਐਤਵਾਰ ਦੀ ਸ਼ਾਮ ਨੂੰ ਕਿਹਾ ਕਿ ਵਿਆਜ਼ ਦਰ ਵਿੱਚ ਕੌਟਤੀ ਤੇ ਹੋਰ ਕਦਮ ਚੁੱਕੇ ਹਨ, ਉਸ ਦੇ ਲਈ ਉਨ੍ਹਾਂ ਦਾ ਮਕਸਦ ਅਮਰੀਕੀ ਅਰਥ-ਵਿਵਸਥਾ ਨੂੰ ਇਸ ਔਖੇ ਦੌਰ ਤੋਂ ਨਿਕਲਣ ਵਿੱਚ ਮਦਦ ਕਰਨਾ ਹੈ।