ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਅਤੇ ਟੈਲੀਕਾਮ ਕਾਰਪੋਰੇਸ਼ਨ ਲਿਮਟਿਡ (ਐਮਟੀਐਨਐਲ) ਨੂੰ ਮੁੜ ਸੁਰਜੀਤ ਕਰਨ ਲਈ ਦੋਵਾਂ ਕੰਪਨੀਆਂ ਦਾ ਰਲੇਵਾਂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ 'ਤੇ ਅਰਥ ਸ਼ਾਸਤਰੀ ਸ਼ਰਦ ਕੋਹਲੀ ਨੇ ਜ਼ੋਰ ਦੇ ਕੇ ਕਿਹਾ ਕਿ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਕੋਹਲੀ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਜੇਕਰ ਨੌਜਵਾਨਾਂ ਦੀ ਪ੍ਰਤਿਭਾ, ਨਵੀਂ ਮਾਰਕੀਟਿੰਗ ਅਤੇ ਸੰਚਾਰ ਰਣਨੀਤੀ ਦੀ ਸਹੀ ਵਰਤੋਂ ਨਹੀਂ ਕਰਦੀਆਂ ਤਾਂ ਸਰਕਾਰ ਵਲੋਂ ਨਿਵੇਸ਼ ਕੀਤਾ ਜਾ ਰਿਹਾ ਪੈਸਾ ਵਿਅਰਥ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਾਈਵੇਟ ਟੈਲੀਕਾਮ ਆਪਰੇਟਰ ਦੂਰ ਸੰਚਾਰ ਕਾਰੋਬਾਰ ਵਿੱਚ ਕਦਮ ਰੱਖਿਆ ਸੀ, ਤਾਂ ਉਸ ਸਮੇਂ ਨਾ ਤਾਂ ਬੀਐਸਐਨਐਲ ਅਤੇ ਨਾ ਹੀ ਐਮਟੀਐਨਐਲ ਨੇ ਸਮੇਂ ਦੇ ਨਾਲ ਕੰਮ ਕਰਨ ਦੇ ਢੰਗ ਨੂੰ ਬਦਲਿਆ। ਇਸ ਕਾਰਨ, ਇਹ ਕੰਪਨੀਆਂ ਪਿੱਛੇ ਰਹਿ ਗਈਆਂ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਜਨਤਕ ਕੰਪਨੀਆਂ ਨੂੰ ਕਾਰੋਬਾਰ ਵਿਚ ਕੋਈ ਲਾਭ ਨਹੀਂ ਮਿਲਿਆ, ਪਰ ਇਨ੍ਹਾਂ ਦੀ ਖ਼ਪਤ ਦੇ ਮਾਡਲ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹਾਲ ਹੀ ਵਿੱਚ, ਕੈਬਿਨੇਟ ਮੰਤਰਾਲੇ ਦੀ ਇੱਕ ਮੀਟਿੰਗ ਹੋਈ ਸੀ ਅਤੇ ਦੋਵਾਂ ਜਨਤਕ ਕੰਪਨੀਆਂ ਦੇ ਰਲੇਵੇ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਇਨ੍ਹਾਂ ਦੋਹਾਂ ਘਾਟੇ ਉੱਤੇ ਚੱਲ ਰਹੀਆਂ ਕੰਪਨੀਆਂ ਵਿੱਚ ਮੁੜ ਜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਦੇਸ਼ ਦੀ ਪਹਿਲੀ ਨਿੱਜੀ ਰੇਲਗੱਡੀ ਦੀ ਪਹਿਲੇ ਮਹੀਨੇ ਵਿੱਚ ਕੁੱਲ ਆਮਦਨ 70 ਲੱਖ : ਸੂਤਰ