ਪੰਜਾਬ

punjab

ETV Bharat / business

ਕੇਂਦਰ ਨੇ ਰਾਜਾਂ ਨੂੰ ਜਾਰੀ ਕੀਤਾ 35 ਹਜ਼ਾਰ ਕਰੋੜ ਦਾ ਜੀਐਸਟੀ ਮੁਆਵਜ਼ਾ - latest GST update

ਅਸਿੱਧੇ ਟੈਕਸ ਪ੍ਰਣਾਲੀ ਦੀ ਸਭ ਤੋਂ ਵੱਧ ਫੈਸਲਾ ਲੈਣ ਵਾਲੀ ਸੰਸਥਾ ਜੀਐਸਟੀ ਕੌਂਸਲ ਦੀ ਆਪਣੀ ਬੈਠਕ 18 ਦਸੰਬਰ ਨੂੰ ਹੋਵੇਗੀ।

ਫ਼ੋਟੋ
ਫ਼ੋਟੋ

By

Published : Dec 16, 2019, 7:35 PM IST

ਨਵੀਂ ਦਿੱਲੀ: ਜੀਐਸਟੀ ਕੌਂਸਲ ਦੀ ਅਹਿਮ ਬੈਠਕ ਤੋਂ ਪਹਿਲਾਂ ਕੇਂਦਰ ਨੇ ਸੋਮਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬਕਾਇਆ ਮੁਆਵਜ਼ੇ ਵਜੋਂ 35,000 ਕਰੋੜ ਰੁਪਏ ਜਾਰੀ ਕੀਤੇ।
ਅਸਿੱਧੇ ਟੈਕਸ ਪ੍ਰਣਾਲੀ ਦੀ ਸਭ ਤੋਂ ਵੱਧ ਫੈਸਲਾ ਲੈਣ ਵਾਲੀ ਸੰਸਥਾ ਜੀਐਸਟੀ ਕੌਂਸਲ ਦੀ ਆਪਣੀ ਬੈਠਕ 18 ਦਸੰਬਰ ਨੂੰ ਹੋਵੇਗੀ।

ਕੇਂਦਰ ਸਰਕਾਰ ਦੇ ਅਪ੍ਰਤੱਖ ਟੈਕਸ ਅਤੇ ਕਸਟਮ (ਸੀਬੀਆਈਸੀ) ਨੇ ਇੱਕ ਟਵੀਟ ਵਿੱਚ ਕਿਹਾ, "ਕੇਂਦਰ ਸਰਕਾਰ ਨੇ ਅੱਜ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 35,298 ਕਰੋੜ ਰੁਪਏ ਦਾ ਜੀਐਸਟੀ ਮੁਆਵਜ਼ਾ ਜਾਰੀ ਕੀਤਾ ਹੈ।"

ਇਸ ਮਹੀਨੇ ਦੇ ਸ਼ੁਰੂ ਵਿੱਚ ਵਿੱਤ ਮੰਤਰੀ ਅਤੇ ਵਿਰੋਧੀ ਸ਼ਾਸਿਤ ਰਾਜਾਂ ਦੇ ਨੁਮਾਇੰਦਿਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਜੀਐਸਟੀ ਮੁਆਵਜ਼ੇ ਦੀ ਅਦਾਇਗੀ ਵਿੱਚ ਦੇਰੀ ‘ਤੇ ਆਪਣੀ ਚਿੰਤਾ ਜ਼ਾਹਿਰ ਕੀਤੀ।

ਬਹੁਤੇ ਰਾਜਾਂ ਦਾ ਤਰਕ ਸੀ ਕਿ ਅਦਾਇਗੀ ਵਿੱਚ ਦੇਰੀ ਨੇ ਉਨ੍ਹਾਂ ਦੇ ਵਿੱਤ ਉੱਤੇ ਬਹੁਤ ਸਾਰੇ ਵਿਕਾਸ ਕਾਰਜਾਂ ਨੂੰ ਪ੍ਰਭਾਵਤ ਕੀਤਾ ਹੈ।

ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਕਾਨੂੰਨ: ਨਦਵਾ ਕਾਲਜ 'ਚ ਪ੍ਰਦਰਸ਼ਨਕਾਰੀਆਂ ਨੇ ਕੀਤਾ ਪਥਰਾਅ, ਧਾਰਾ 144 ਲਾਗੂ

ਇਸ ਤੋਂ ਪਹਿਲਾਂ ਹੀ ਸੀਤਾਰਮਨ ਨੇ ਕਿਹਾ ਸੀ ਕਿ ਜੀਐਸਟੀ ਮੁਆਵਜ਼ੇ ਦੇ ਵਾਅਦੇ 'ਤੇ ਕੇਂਦਰ 'ਸੁਧਾਰ' 'ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੈਸੇ ਦੀ ਦੇਰੀ ਕਾਰਨ ਕੁਲੈਕਸ਼ਨ ਵਿੱਚ ਕਮੀ ਆਈ ਹੈ ਅਤੇ ਰਾਜਾਂ ਨੂੰ ਇਸ ਬਾਰੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ।

ABOUT THE AUTHOR

...view details