ਨਵੀਂ ਦਿੱਲੀ: 'ਦਾ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼' (CAIT) ਨੇ ਕਿਹਾ ਕਿ ਵਪਾਰੀਆਂ ਵੱਲੋਂ ਸੱਦੇ ਗਏ ਭਾਰਤ ਬੰਦ ਨਾਲ ਲਗਭਗ 25 ਹਜ਼ਾਰ ਕਰੋੜ ਰੁਪਏ ਦਾ ਬਿਜਨੇਸ ਪ੍ਰਭਾਵਤ ਹੋਇਆ ਹੈ। ਪੁਲਵਾਮਾ ਹਮਲੇ ਦੇ ਵਿਰੋਧ 'ਚ 18 ਫਰਵਰੀ ਨੂੰ ਵਪਾਰੀਆਂ ਨੇ ਭਾਰਤ ਬੰਦ ਰੱਖਿਆ ਸੀ।
ਪੁਲਵਾਮਾ ਹਮਲੇ ਨਾਲ 25 ਹਜ਼ਾਰ ਕਰੋੜ ਰੁਪਏ ਦਾ ਬਿਜਨੇਸ ਪ੍ਰਭਾਵਤ - punjab news
ਪੁਲਵਾਮਾ ਹਮਲੇ ਤੋਂ ਬਾਅਦ ਸੱਦੇ ਗਏ ਭਾਰਤ ਬੰਦ ਨਾਲ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਸੀਏਆਈਟੀ ਨੇ ਸੁਰੱਖਿਆ ਬਲਾਂ ਦੀ ਭਲਾਈ ਲਈ ਖ਼ਾਸ ਰਾਹਤ ਫੰਡ ਸਿਰਜਣ ਦਾ ਫ਼ੈਸਲਾ ਕੀਤਾ ਹੈ।
ਸੰਕੇਤਕ ਤਸਵੀਰ
ਸੀਏਆਈਟੀ ਅਨੁਸਾਰ, 18 ਫਰਵਰੀ ਨੂੰ ਦਿੱਲੀ ਸਣੇ 7 ਕਰੋੜ ਵਪਾਰਕ ਅਦਾਰੇ ਬੰਦ ਰਹੇ ਸਨ ਜਿਸ ਨਾਲ 25 ਹਜ਼ਾਰ ਕਰੋੜ ਰੁਪਏ ਦਾ ਬਿਜਨੇਸ ਪ੍ਰਭਾਵਤ ਹੋਇਆ। ਸੀਏਆਈਟੀ ਨੇ ਕਿਹਾ ਕਿ ਵਪਾਰੀਆਂ ਦੇ ਰੋਸ ਨੂੰ ਵੇਖਦੇ ਹੋਏ ਸੰਸਥਾ ਨੇ ਸੁਰੱਖਿਆ ਬਲਾਂ ਦੀ ਭਲਾਈ ਲਈ ਖ਼ਾਸ ਰਾਹਤ ਫੰਡ ਸਿਰਜਣ ਦਾ ਫ਼ੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ 42 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਵਪਾਰੀਆਂ ਨੇ ਰੋਸ ਵਜੋਂ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਸੀ।