ਨਵੀਂ ਦਿੱਲੀ: 1 ਫ਼ਰਵਰੀ 2020 ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਵੱਡੇ-ਵੱਡੇ ਐਲਾਨ ਕੀਤੇ ਸਨ। ਜਿਸ ਵਿੱਚ ਆਮਦਨ ਕਰ, ਅਤੇ ਪੈਨ ਕਾਰਡ ਦੀਆਂ ਸੇਵਾਵਾਂ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਜਲਦ ਹੀ ਇੱਕ ਨਵਾਂ ਸਿਸਟਮ ਜਾਰੀ ਕਰਨ ਜਾ ਰਿਹਾ ਹੈ, ਜਿਸ ਨਾਲ ਕਰ ਅਦਾ ਕਰਨ ਵਾਲੇ ਤੇਜ਼ ਅਤੇ ਜਲਦ ਪੈਨ ਫ਼ਾਰਮ ਭਰੇ ਬਿਨਾਂ ਹੀ ਪੈਨ ਕਾਰਡ ਦੀ ਪ੍ਰਾਪਤੀ ਕਰ ਸਕਦੇ ਹਨ। ਇਹ ਸੁਵਿਧਾ ਸਿਰਫ਼ ਆਧਾਰ ਕਾਰਡ ਵਾਲਿਆਂ ਲਈ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਨੇ ਕਿਹਾ ਕਿ 5 ਲੱਖ ਰੁਪਏ ਤੱਕ ਦੀ ਆਮਦਨੀ ਵਾਲਿਆਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ।