ਹੈਦਰਾਬਾਦ: ਆਵਾਜਾਈ ਦੀ ਸਅਨਤ ਇਸ ਸਮੇਂ ਇੱਕ ਵੱਡੀ ਤਬਦੀਲੀ ਵੱਲ ਹੈ। ਅਸੀਂ ਹੌਲੀ-ਹੌਲੀ ਵੇਖਾਂਗੇ ਕਿ ਵਾਤਾਵਰਣ ਬਾਰੇ ਵੱਧ ਰਹੀਆਂ ਚਿੰਨਤਾਵਾਂ ਦੇ ਨਾਲ ਇਲੈਕਟ੍ਰਿਕ ਵਾਹਨਾਂ ਤੇ ਜ਼ੀਰੋ ਪੱਧਰ 'ਤੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਅਪਣਾਇਆ ਜਾਵੇਗਾ।
ਸਾਲ 2019 ਵਿੱਚ ਇਲੈਕਟ੍ਰਿਕ ਵਾਹਨਾਂ ਬਾਰੇ ਸਕਾਰਾਤਮਕ ਰੁਝਾਣ ਤੇ 2020 ਵਿੱਚ ਵੱਡੀਆਂ ਵਾਹਨ ਨਿਰਮਾਤਾ ਕੰਪਨੀਆਂ ਦੀਆਂ ਯੋਜਨਾਵਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਹਨ ਕਿ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇ ਪੂਰਤੀ ਕੋਈ ਮੁੱਦਾ ਨਹੀਂ ਹੋਵੇਗੀ। ਹਾਲ ਹੀ ਵਿੱਚ ਇੱਕ ਰਿਪੋਰਟ 'ਚ ਮੋਰਗਨ ਸਟੈਨਲੇ ਨੇ ਇਸ ਗੱਲ ਵੱਲ ਸੰਕੇਤ ਕੀਤਾ ਹੈ ਕਿ 2030 ਤੱਕ ਭਾਰਤ ਤੇ ਚੀਨ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਿੱਚ ਦੁਨੀਆਂ ਨੂੰ ਪਿੱਛੇ ਛੱਡ ਦੇਣਗੇ।
ਪਰ ਦਰਅਸਲ ਪ੍ਰਸ਼ਨ ਇਹ ਹੈ ਕਿ ਭਾਰਤ ਨੂੰ ਇਸ ਉਦਯੋਗ ਨਾਲ ਜੁੜਣਾ ਚਾਹੀਦਾ ਹੈ ਕਿ ਨਹੀਂ? ਵਾਹਨ ਸਅਨਤ ਵਿੱਚ ਹੋ ਰਹੀਆਂ ਤਬਦੀਲੀਆਂ ਭਾਰਤ ਲਈ ਇੱਕ ਚੰਗਾ ਮੌਕਾ ਹੈ। ਭਾਰਤ ਦੁਨੀਆਂ ਵਿੱਚ ਇੱਕ ਵੱਡਾ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਤਾ ਬਣ ਸਕਦਾ ਹੈ।
ਇਹ ਕਿਵੇਂ ਹੋ ਸਕਦਾ ਹੈ?
ਲੀਥੀਅਮ ਤੋਂ ਬਗੈਰ ਇਲੈਟ੍ਰਿਕ ਵਾਹਨਾਂ ਲਈ ਕਿਸੇ ਇਸ ਤਰ੍ਹਾਂ ਦੇ ਬਾਲਣ ਤੇ ਧਾਤ ਨੂੰ ਖੋਜਣ ਦੀ ਜ਼ਰੂਰਤ ਹੈ ਜੋ ਲਾਗਤ ਦੀ ਕੀਮਤ ਨੂੰ ਘੱਟ ਕਰੇ, ਟਕਾਊ ਹੋਵੇ, ਡਰਾਇਵਿੰਗ ਲਈ ਸੁਖਾਲਾ ਸਿੱਧ ਹੋਵੇ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਕੀਤੇ ਬਿਨ੍ਹਾਂ ਵਜ਼ਨ ਵਿੱਚ ਹਲਕੀ ਹੋਵੇ। ਇਥੇ ਇਲੈਕਟ੍ਰਿਕ ਵਾਹਨਾਂ ਇਹ ਧਾਤ ਸਟੀਲ ਹੋ ਸਕਦੀ ਹੈ ਖਾਸਤੌਰ 'ਤੇ ਨਵੀਂ ਕਿਸਮ ਦੀ ਅਡਵਾਂਸ ਸਟਰੈਂਥ ਸਟੀਲ (ਅ੍ਹਸ਼ਸ਼) ਇਸ ਕੰਮ ਲਈ ਬਹੁਤ ਸਹੀ ਚੋਣ ਹੋ ਸਕਦੀ ਹੈ। ਜਿਵੇਂ ਕਿ ਸਾਡੇ ਕੋਲ ਲੀਥੀਅਮ ਵੱਡੀ ਮਾਤਰਾਂ ਵਿੱਚ ਨਹੀਂ ਹੈ, ਸਾਨੂੰ ਲੀਥੀਅਮ ਨੂੰ ਦਰਾਮਦ ਕਰਨਾ ਪਵੇਗਾ।