ਨਵੀਂ ਦਿੱਲੀ: ਮੂਡੀਜ਼ ਇੰਵੈਸਟਰਸ ਸਰਵਿਸ ਨੇ ਕਿਹਾ ਹੈ ਕਿ ਅਗਲੇ ਦੋ ਸਾਲਾਂ ਦੌਰਾਨ ਉਭਰਦੇ ਏਸ਼ੀਆਈ ਖੇਤਰ ਦੇ ਬੈਂਕਾਂ ਦੀ ਪੂੰਜੀ ਵਿੱਚ ਕੁੱਝ ਕਮੀ ਆਵੇਗੀ। ਇਸ ਨਾਲ ਹੀ ਮੂਡੀਜ਼ ਨੇ ਕਿਹਾ ਹੈ ਕਿ ਨਵਾਂ ਨਿਵੇਸ਼ ਨਾ ਮਿਲਣ 'ਤੇ ਇਸ ਦੌਰਾਨ ਭਾਰਤ ਦੇ ਬੈਂਕਾਂ ਦੀ ਪੂੰਜੀ ਸਭ ਤੋਂ ਜ਼ਿਆਦਾ ਘਟੇਗੀ।
ਮੂਡੀਜ਼ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਭਰਦੇ ਬਾਜ਼ਾਰਾਂ ਦੇ ਬੈਂਕਾਂ ਲਈ ਜਾਇਦਾਦ ਦੀ ਅਨਿਸ਼ਚਿਤ ਗੁਣਵੱਤਾ ਸਭ ਤੋਂ ਵੱਡੀ ਚੁਨੌਤੀ ਹੈ। ਇਸਦਾ ਕਾਰਨ ਕੋਵਿਡ-19 ਮਹਾਂਮਾਰੀ ਦੇ ਚਲਦੇ ਸੰਚਾਲਨ ਦੀਆਂ ਪ੍ਰਸਥਿਤੀਆਂ ਦਾ ਚੁਨੌਤੀਪੂਰਨ ਹੋਣਾ ਹੈ।