ਪੰਜਾਬ

punjab

ETV Bharat / business

ਬੈਂਕ ਯੂਨੀਅਨਾਂ ਨੇ 2 ਦਿਨਾਂ ਦੀ ਹੜਤਾਲ ਕੀਤੀ ਮੁਲਤਵੀ, 26-27 ਸਤੰਬਰ ਨੂੰ ਖੁੱਲ੍ਹਣਗੇ ਬੈਂਕ - ਇੰਡੀਅਨ ਬੈਂਕਸ ਐਸੋਸੀਏਸ਼ਨ

10 ਬੈਂਕਾਂ ਨੂੰ 4 ਬੈਂਕਾਂ ਵਿੱਚ ਪ੍ਰਸਤਾਵਿਤ ਮਿਲਾਏ ਜਾਣ ਦੇ ਐਲਾਨ ਤੋਂ ਬਾਅਦ ਬੈਂਕ ਯੂਨੀਅਨਾਂ ਨੇ ਹੜਤਾਲ ਕਰਨ ਦੀ ਗੱਲ ਕਹੀ ਸੀ। ਬੈਂਕ ਯੂਨੀਅਨਾਂ ਵਲੋਂ ਵਿੱਤ ਸਕੱਤਰ ਰਾਜੀਵ ਕੁਮਾਰ ਨਾਲ ਗੱਲਬਾਤ ਹੋਣ ਤੋਂ ਬਾਅਦ 2 ਦਿਨਾਂ ਦੀ ਹੜਤਾਲ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ।

ਫ਼ੋਟੋ

By

Published : Sep 24, 2019, 1:31 PM IST

ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕ ਅਧਿਕਾਰੀਆਂ ਦੀਆਂ ਯੂਨੀਅਨਾਂ ਨੇ ਇਸ ਹਫ਼ਤੇ ਪ੍ਰਸਤਾਵਿਤ 2 ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਯੂਨੀਅਨਾਂ ਨੇ ਵਿੱਤ ਸਕੱਤਰ ਰਾਜੀਵ ਕੁਮਾਰ ਵੱਲੋਂ ਆਪਣੀਆਂ ਮੁਸ਼ਕਲਾਂ ਉੱਤੇ ਧਿਆਨ ਦੇਣ ਦੇ ਭਰੋਸੇ ਤੋਂ ਬਾਅਦ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਸੋਮਵਾਰ ਨੂੰ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਇੱਕ ਕਮੇਟੀ ਦੇ ਗਠਜੋੜ ਦੇ ਮੁੱਦੇ ਉੱਤੇ ਸਕਾਰਾਤਮਕ ਰਵੱਈਆ ਵਿਖਾਇਆ ਹੈ। ਇਹ ਕਮੇਟੀ 10 ਬੈਂਕਾਂ ਦੇ ਪ੍ਰਸਤਾਵਿਤ ਗਠਜੋੜ ਨਾਲ ਜੁੜੇ ਮੁੱਦਿਆਂ ਉੱਤੇ ਧਿਆਨ ਦੇਵੇਗੀ। ਇਸ ਵਿੱਚ ਸਾਰੇ ਬੈਂਕਾਂ ਦੀ ਪਛਾਣ ਬਣਾਈ ਰੱਖਣ ਦਾ ਮੁੱਦਾ ਵੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਗੱਲਬਾਤ ਤੋਂ ਬਾਅਦ ਹੜਤਾਲ ਦੀ ਮੰਗ ਵਾਪਸ ਲੈਣ ਦੀ ਅਪੀਲ ਕੀਤੀ ਗਈ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿੱਤ ਸਕੱਤਰ ਨਾਲ ਸਕਾਰਾਤਮਕ ਅਤੇ ਕੰਮਕਾਜੀ ਮੁਸ਼ਕਲਾਂ ਦੇ ਹੱਲ ਉੱਤੇ ਗੱਲਬਾਤ ਹੋਣ ਤੋਂ ਬਾਅਦ 48 ਘੰਟਿਆਂ ਦੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ 26 ਅਤੇ 27 ਸਤੰਬਰ ਨੂੰ ਬੈਂਕਾਂ ਦੇ ਆਮ ਕੰਮਕਾਜ ਪ੍ਰਭਾਵਤ ਨਹੀਂ ਹੋਣਗੇ।

ਇਹ ਵੀ ਪੜ੍ਹੋ: 'ਕਸ਼ਮੀਰ ਵਿਚੋਲਗੀ ਮਾਮਲੇ 'ਤੇ ਮੋਦੀ ਤੇ ਟਰੰਪ ਦੀ ਮੁਲਾਕਾਤ ਦਾ ਕਰੋ ਇੰਤਜ਼ਾਰ'

ਇਸ ਤੋਂ ਪਹਿਲਾਂ, ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੇ ਐਸਬੀਆਈ ਨੂੰ ਸੂਚਿਤ ਕੀਤਾ ਸੀ ਕਿ ਆਲ ਇੰਡੀਆ ਬੈਂਕ ਆਫਿਸਰਸ ਕਨਫੈਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਆਫ਼ਸਰਜ਼ ਐਸੋਸੀਏਸ਼ਨ (ਏਆਈਬੀਓਏ), ਇੰਡੀਅਨ ਨੈਸ਼ਨਲ ਬੈਂਕ ਆਫਿਸਰਸ ਕਾਂਗਰਸ (ਆਈਐਨਬੀਓਸੀ) ਅਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਬੈਂਕ ਅਫਸਰਸ (ਐਨਓਬੀਓ) 26 ਅਤੇ 27 ਸਤੰਬਰ ਨੂੰ ਬੈਂਕ ਕਰਮਚਾਰੀਆਂ ਨੇ ਅਖਿਲ ਭਾਰਤੀ ਹੜਤਾਲ ਦੀ ਮੰਗ ਕੀਤੀ ਹੈ।

ABOUT THE AUTHOR

...view details