ਨਵੀਂ ਦਿੱਲੀ: ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨਿਅਮ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਮੂਚੇ ਆਰਥਿਕ ਪੈਮਾਨਿਆਂ ਉੱਤੇ ਦੇਖਿਆ ਜਾਵੇ ਤਾਂ ਬੰਗਲਾਦੇਸ਼ ਹੁਣ ਭਾਰਤ ਤੋਂ ਅੱਗੇ ਨਹੀਂ ਨਿਕਲਿਆ ਹੈ ਅਤੇ ਨਾ ਹੀ ਭਵਿੱਕ ਵਿੱਚ ਇਸ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੇ ਦੇਸ਼ ਵਿੱਚ ਲੋਕਾਂ ਦੇ ਕਲਿਆਣ ਦੇ ਆਮ ਪੱਧਰ ਦੇ ਲਈ ਕਈ ਸੰਕੇਤਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਕੇਵਲ ਇੱਕ ਸੰਕੇਤਕ ਅਨੁਮਾਨ ਹੈ।
ਇਹ ਵਿਸ਼ਾ ਅੰਤਰ-ਰਾਸ਼ਟਰੀ ਮੁਦਰਾ ਫ਼ੰਡ ਦੀ ਇੱਕ ਰਿਪੋਰਟ ਤੋਂ ਬਾਅਦ ਚਰਚਾ ਵਿੱਚ ਆਇਆ ਹੈ। ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਹੈ ਕਿ ਕੋਵਿਡ-19 ਦੇ ਪ੍ਰਭਾਵਿਤ ਵਿੱਤ ਸਾਲ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਬੰਗਲਾਦੇਸ਼ ਭਾਰਤ ਨੂੰ ਪਿੱਛੇ ਛੱਡ ਸਕਦਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਈਐੱਮਐੱਫ਼ ਦੀ ਇੱਕ ਤਾਜ਼ੀ ਰਿਪੋਰਟ ਬਾਰੇ ਦੱਸਦੇ ਹੋਏ ਮੋਦੀ ਸਰਕਾਰ ਉੱਤੇ ਵਾਰ ਕੀਤਾ ਸੀ ਕਿ ਭਾਜਪਾ ਸਰਕਾਰ ਦੀ 6 ਸਾਲ ਦੀ ਇਹ ਠੋਸ ਪ੍ਰਾਪਤੀ ਹੈ...ਨਫ਼ਰਤ ਨਾਲ ਭਰਿਆ ਸੰਸਕ੍ਰਿਤਕ ਰਾਸ਼ਟਰਵਾਦ।