ਪੰਜਾਬ

punjab

ETV Bharat / business

ਸਿਰਫ ਏਆਈ ਤੋਂ ਅਰਥਚਾਰੇ ਵਿੱਚ ਜੋੜੇ ਜਾ ਸਕਦੇ ਹਨ 500 ਬਿਲੀਅਨ ਡਾਲਰ : ਗੂਗਲ ਇੰਡੀਆ

ਖੇਤਰੀ ਪ੍ਰਬੰਧਕ ਅਤੇ ਗੂਗਲ ਇੰਡੀਆ ਦੇ ਉਪ-ਪ੍ਰਧਾਨ ਸੰਜੈ ਗੁਪਤਾ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਕੰਪਨੀ ਭਾਰਤ ਵਿੱਚ ਆਪਣੀ ਡਿਜੀਟਲ ਪਹੁੰਚ ਵਧਾਉਣ ‘ਤੇ 10 ਬਿਲੀਅਨ ਡਾਲਰ ਖਰਚ ਕਰੇਗੀ।

artificial-intelligence-alone-can-add-usd-500-billion-to-economy-google-india
ਸਿਰਫ ਏਆਈ ਤੋਂ ਅਰਥਚਾਰੇ ਵਿੱਚ ਜੋੜੇ ਜਾ ਸਕਦੇ ਹਨ 500 ਬਿਲੀਅਨ ਡਾਲਰ : ਗੂਗਲ ਇੰਡੀਆ

By

Published : Dec 4, 2020, 6:54 PM IST

ਕੋਲਕਾਤਾ: ਗੂਗਲ ਇੰਡੀਆ ਨੇ ਕਿਹਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਨਾਲ ਆਰਥਿਕਤਾ ਵਿੱਚ 500 ਬਿਲੀਅਨ ਡਾਲਰ ਜੋੜੇ ਜਾ ਸਕਦੇ ਹਨ। ਨਾਲ ਹੀ, ਇਹ ਹੜ੍ਹਾਂ ਦੀ ਭਵਿੱਖਬਾਣੀ ਕਰਨ ਅਤੇ ਬਿਹਤਰ ਢੰਗ ਨਾਲ ਬਿਮਾਰੀ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

ਖੇਤਰੀ ਪ੍ਰਬੰਧਕ ਅਤੇ ਗੂਗਲ ਇੰਡੀਆ ਦੇ ਉਪ-ਪ੍ਰਧਾਨ ਸੰਜੈ ਗੁਪਤਾ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਕੰਪਨੀ ਭਾਰਤ ਵਿੱਚ ਆਪਣੀ ਡਿਜੀਟਲ ਪਹੁੰਚ ਵਧਾਉਣ ‘ਤੇ 10 ਬਿਲੀਅਨ ਡਾਲਰ ਖਰਚ ਕਰੇਗੀ।

ਉਨ੍ਹਾਂ ਕਿਹਾ ਕਿ ਕੰਪਨੀ ਨੇ ਕੋਵਿਡ -19 ਮਹਾਂਮਾਰੀ ਤੋਂ ਪੈਦਾ ਕੀਤੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਮੌਕਿਆਂ ਦਾ ਲਾਭ ਲੈਣ ਲਈ ਆਪਣੇ ਕੋਲ ਸਾਰੇ ਸਰੋਤਾਂ ਦੀ ਵਰਤੋਂ ਕੀਤੀ ਹੈ।"

ਗੂਗਲ ਨੇ ਹਾਲ ਹੀ ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਸਹਾਇਕ ਕੰਪਨੀ ਜੀਓ ਪਲੇਟਫਾਰਮ ਵਿੱਚ 7.73 ਫ਼ੀਸਦੀ ਹਿੱਸੇਦਾਰੀ ਹਾਸਲ ਕੀਤੀ ਹੈ।

ABOUT THE AUTHOR

...view details