ਪੰਜਾਬ

punjab

ETV Bharat / business

ਜ਼ੋਮੈਟੋ ਨੇ ਛੇ ਨਿਵੇਸ਼ਕਾਂ ਤੋਂ ਇਕੱਠੇ ਕੀਤੇ 19.5 ਮਿਲੀਅਨ ਡਾਲਰ - investors

ਜ਼ੋਮੈਟੋ ਨੇ ਛੇ ਵੱਖੋ ਵੱਖਰੇ ਨਿਵੇਸ਼ਕਾਂ ਤੋਂ 19.5 ਮਿਲੀਅਨ ਡਾਲਰ ਦਾ ਵਿੱਤ ਪੂਰਾ ਕਰ ਲਿਆ ਹੈ। ਇਸ ਨਿਵੇਸ਼ ਤੋਂ ਬਾਅਦ ਜ਼ੋਮੈਟੋ ਦਾ ਮੁੱਲਾਂਕਣ 3.6 ਅਰਬ ਡਾਲਰ ਬੈਠਦਾ ਹੈ।

ਤਸਵੀਰ
ਤਸਵੀਰ

By

Published : Nov 14, 2020, 2:11 PM IST

ਨਵੀਂ ਦਿੱਲੀ: ਇੰਫ਼ੋ ਏਜ ਦੀ ਕੰਪਨੀ ਜ਼ੋਮੈਟੋ ਨੇ ਲਕਜ਼ਰ, ਕੋਰਾ ਤੇ ਸਟੇਡਵਿਊ ਸਮੇਤ ਛੇ ਨਿਵੇਸ਼ਕਾਂ ਤੋਂ 19.5 ਮਿਲੀਅਨ ਡਾਲਰ ਭਾਵ 1,455.4 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਨਿਵੇਸ਼ ਦੇ ਅਨੁਸਾਰ, ਜ਼ੋਮੈਟੋ ਦਾ ਮੁੱਲਾਂਕਣ 3.6 ਅਰਬ ਡਾਲਰ ਬੈਠਦਾ ਹੈ।

ਸਟਾਕ ਐਕਸਚੇਂਜ ਨੂੰ ਭੇਜੀ ਗਈ ਜਾਣਕਾਰੀ 'ਚ ਇੰਫ ਏਜ ਨੇ ਕਿਹਾ, "ਜ਼ੋਮੈਟੋ ਨੇ ਛੇ ਵੱਖੋ ਵੱਖਰੇ ਨਿਵੇਸ਼ਕਾਂ ਤੋਂ 19.5 ਮਿਲੀਅਨ ਡਾਲਰ ਦਾ ਵਿੱਤ ਪੂਰਾ ਕਰ ਲਿਆ ਹੈ। ਇਸ ਨਿਵੇਸ਼ ਤੋਂ ਬਾਅਦ ਜ਼ੋਮੈਟੋ ਦਾ ਮੁੱਲ 3.6 ਬਿਲੀਅਨ ਡਾਲਰ ਹੈ।"

ਇਸ ਫੰਡਿੰਗ ਦੇ ਬਾਅਦ, ਜੋਮੈਟੋ ਵਿੱਚ ਇੰਫੋ ਏਜ ਦੀ ਹਿੱਸੇਦਾਰੀ ਘੱਟ ਕੇ 20.8 ਫ਼ੀਸਦੀ ਹੋ ਗਈ ਹੈ। ਇਸ ਬਾਰੇ ਜ਼ੋਮੈਟੋ ਵੱਲੋਂ ਅਜੇ ਕੋਈ ਜਵਾਬ ਨਹੀਂ ਮਿਲ ਸਕਿਆ ਹੈ।

ਇਸ 1.95 ਕਰੋੜ ਡਾਲਰ ਵਿੱਚੋਂ ਲਕਸੋਰ ਕੈਪੀਟਲ ਗਰੁੱਪ ਐਲ ਪੀ ਤੋਂ 6 ਕਰੋੜ ਡਾਲਰ ਅਤੇ ਕੋਰਾ ਇਨਵੈਸਟਮੈਂਟਸ ਤੋਂ 5 ਕਰੋੜ ਡਾਲਰ ਇਕੱਠੇ ਕੀਤੇ ਗਏ ਹਨ।

ਮੀਰਾਈ ਸੰਪਤੀ ਨੇ ਜ਼ੋਮੈਟੋ, ਸਟੇਡੀਵਿਊ ਕੈਪੀਟਲ ਅਤੇ ਬੋ ਵੇਵ ਕੈਪੀਟਲ ਮੈਨੇਜਮੈਂਟ ਨੇ 2-2 ਕਰੋੜ ਡਾਲਰ ਅਤੇ ਬੇਲੀ ਗਿਫੋਰਡ ਐਂਡ ਕੰਪਨੀ ਵਿੱਚ 5O ਲੱਖ ਡਾਲਰ ਦਾ ਨਿਵੇਸ਼ ਕੀਤਾ ਹੈ।

ABOUT THE AUTHOR

...view details