ਪੰਜਾਬ

punjab

ETV Bharat / business

ਭਾਰਤ ਸਣੇ ਕਈ ਦੇਸ਼ਾਂ 'ਚ YouTube ਰਿਹਾ ਡਾਊਨ, ਵੀਡੀਓ ਦੇਖਣ 'ਚ ਹੋ ਰਹੀ ਸੀ ਮੁਸ਼ਕਲ - ਭਾਰਤ ਸਣੇ ਕਈ ਦੇਸ਼ਾਂ 'ਚ ਰਿਹਾ YouTube ਡਾਉਨ

ਯੂ-ਟਿਊਬ ਡਾਊਨ ਹੋਣ ਕਾਰਨ ਅੱਜ ਉਪਭੋਗਤਾਵਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਪਭੋਗਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਯੂ-ਟਿਊਬ ਕੰਮ ਨਹੀਂ ਕਰ ਰਿਹਾ। ਲਗਪਗ 2.8 ਲੱਖ ਉਪਭੋਗਤਾਵਾਂ ਨੇ YouTube ਨਾ ਚਲਣ ਦੀਆਂ ਸ਼ਿਕਾਇਤਾਂ ਕੀਤੀਆਂ।

ਫ਼ੋਟੋ
ਫ਼ੋਟੋ

By

Published : Nov 12, 2020, 12:36 PM IST

ਨਵੀਂ ਦਿੱਲੀ: ਅੱਜ ਸਵੇਰੇ ਉਪਭੋਗਤਾਵਾਂ ਨੂੰ YouTube ਉੱਤੇ ਵੀਡੀਓ ਵੇਖਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰਤ ਸਣੇ ਹੋਰ ਕਈ ਦੇਸ਼ਾਂ ਵਿੱਚ YouTube ਡਾਊਨ ਚਲ ਰਿਹਾ ਹੈ। ਉਪਭੋਗਤਾਵਾਂ ਨੂੰ YouTube ਉੱਤੇ ਵੀਡੀਓ ਲੋਡਿੰਗ ਕਰਨ ਵਿੱਚ ਕਾਫੀ ਪਰੇਸ਼ਾਨੀ ਹੋਈ ਜਿਸ ਕਰਕੇ ਉਹ ਵੀਡੀਓ ਨਹੀਂ ਦੇਖ ਪਾ ਰਹੇ ਸਨ। ਦਰਅਸਲ ਕੁਝ ਸਮੇਂ ਬਾਅਦ ਇਹ ਸਮੱਸਿਆ ਠੀਕ ਹੋ ਗਈ।

ਜਦੋਂ YouTube ਡਾਊਨ ਚਲ ਰਿਹਾ ਸੀ ਉਦੋਂ ਲੋਕ ਟਵਿੱਟਰ ਉੱਤੇ ਇਸ ਦੀ ਸ਼ਿਕਾਇਤ ਕਰਨ ਲੱਗੇ। ਉਪਭੋਗਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਯੂ-ਟਿਊਬ ਕੰਮ ਨਹੀਂ ਕਰ ਰਿਹਾ। ਲਗਪਗ 2.8 ਲੱਖ ਉਪਭੋਗਤਾਵਾਂ ਨੇ ਯੂ-ਟਿਊਬ ਨਾ ਚਲਣ ਦੀਆਂ ਸ਼ਿਕਾਇਤਾਂ ਕੀਤੀਆਂ। ਬਾਅਦ ’ਚ ਯੂ-ਟਿਊਬ ਨੇ ਖ਼ੁਦ ਟਵੀਟ ਕਰ ਕੇ ਦੱਸਿਆ ਕਿ ਇਹ ਸਮੱਸਿਆ ਛੇਤੀ ਹੀ ਠੀਕ ਕਰ ਦਿੱਤੀ ਜਾਵੇਗੀ।

ਉਪਭੋਗਤਾਵਾਂ ਨੂੰ ਕਰੀਬ 1 ਘੰਟਾ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਾਅਦ ’ਚ ਯੂ–ਟਿਊਬ ਨੇ ਕਿਹਾ, ‘ਅਸੀਂ ਵਾਪਸ ਆ ਗਏ ਹਾਂ, ਰੁਕਾਵਟ ਲਈ ਸਾਨੂੰ ਬਹੁਤ ਅਫ਼ਸੋਸ ਹੈ। ਸਾਰੇ ਡਿਵਾਈਸ ਤੇ ਯੂ-ਟਿਊਬ ਸਰਵਿਸੇਜ਼ ਵਿੱਚ ਆ ਰਹੀ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ। ਸਬਰ ਰੱਖਣ ਲਈ ਧੰਨਵਾਦ।’

ABOUT THE AUTHOR

...view details