ਪੰਜਾਬ

punjab

ETV Bharat / business

ਫ਼ੋਨ ਪੇ ਦੀ ਏਟੀਐੱਮ ਸੁਵਿਧਾ, ਨਕਦੀ ਕਢਵਾਉਣ 'ਚ ਹੋਵੇਗੀ ਆਸਾਨੀ

ਗਾਹਕਾਂ ਨੂੰ ਅਕਸਰ ਆਪਣੇ ਆਸ-ਪਾਸ ਦੇ ਖੇਤਰਾਂ ਵਿੱਚ ਬੈਂਕਿੰਗ ਏਟੀਐੱਮ ਨਾ ਹੋਣ ਕਾਰਨ ਜਾਂ ਖ਼ਰਾਬ ਪਏ ਏਟੀਐੱਮ ਜਾਂ ਨਕਦੀ ਦੀ ਘਾਟ ਕਾਰਨ ਅਸੁਵਿਧਾ ਹੁੰਦੀ ਹੈ। ਹੁਣ ਅਜਿਹੇ ਗਾਹਕ ਜਿੰਨ੍ਹਾਂ ਨੂੰ ਨਕਦੀ ਦੀ ਜ਼ਰੂਰਤ ਹੈ ਉਹ ਕੇਵਲ ਫ਼ੋਨ-ਪੇ ਐਪ ਦੇ ਸਟੋਰ ਟੈਬ ਉੱਤੇ ਨਜ਼ਦੀਕ ਦੀਆਂ ਦੁਕਾਨਾਂ ਵਿੱਚ ਉਪਲੱਭਧ ਫ਼ੋਨ-ਪੇ ਏਟੀਐੱਮ ਦਾ ਪਤਾ ਲਾ ਸਕਦੇ ਹਨ।

withdraw cash from your neighbourhood shop with phonepe atm
ਫ਼ੋਨ ਪੇ ਦੀ ਏਟੀਐੱਮ ਸੁਵਿਧਾ, ਨਕਦੀ ਕਢਵਾਉਣ 'ਚ ਹੋਵੇਗੀ ਆਸਾਨੀ

By

Published : Jan 24, 2020, 9:36 AM IST

ਨਵੀਂ ਦਿੱਲੀ: ਡਿਜ਼ਿਟਲ ਭੁਗਤਾਨ ਪਲੇਟਫ਼ਾਰਮ ਫ਼ੋਨ ਪੇ ਨੇ ਫ਼ੋਨ ਪੇ ਏਟੀਐੱਮ ਲਾਂਚ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਛੋਟੇ-ਛੋਟੇ ਦੁਕਾਨਦਾਰਾਂ ਨੂੰ ਨਕਦੀ ਨਿਕਾਸੀ ਦੀ ਸੁਵਿਧਾ ਮਿਲੇਗੀ।

ਈ-ਸੇਵਾ ਨਜ਼ਦੀਕ ਦੇ ਸਟੋਰਾਂ ਨੂੰ ਕੰਪਨੀ ਦੇ ਗਾਹਕਾਂ ਲਈ ਏਟੀਐੱਮ ਦੇ ਰੂਪ ਵਿੱਚ ਕੰਮ ਕਰਨ ਵਿੱਚ ਸਮਰੱਥ ਹੋਵੇਗਾ। ਇਸ ਸੇਵਾ ਦਾ ਲਾਭ ਉਠਾਉਣ ਲਈ ਗਾਹਕਾਂ ਨੂੰ ਕੋਈ ਸ਼ੁਲਕ ਨਹੀਂ ਦੇਣਾ ਹੋਵੇਗਾ।

ਗਾਹਕਾਂ ਨੂੰ ਅਕਸਰ ਆਪਣੇ ਆਸ-ਪਾਸ ਦੇ ਖੇਤਰ ਵਿੱਚ ਬੈਂਕਿੰਗ ਏਟੀਐੱਮ ਨਾ ਹੋਣ ਕਾਰਨ ਜਾਂ ਖ਼ਰਾਬ ਪਏ ਏਟੀਐੱਮ ਜਾਂ ਨਕਦੀ ਦੀ ਘਾਟ ਕਾਰਨ ਮੁਸ਼ਕਿਲ ਹੁੰਦੀ ਹੈ।

ਇਹ ਵੀ ਪੜ੍ਹੋ: ICICI Bank: ਹੁਣ ਨਕਦੀ ਲਈ ਨਹੀਂ ਪਵੇਗੀ ਏਟੀਐੱਮ ਕਾਰਡ ਦੀ ਲੋੜ

ਹੁਣ ਅਜਿਹੇ ਗਾਹਕ ਜਿੰਨਾਂ ਨੂੰ ਨਕਦੀ ਦੀ ਲੋੜ ਹੈ ਉਹ ਕੇਵਲ ਫ਼ੋਨ ਪੇ ਐਪ ਦੇ ਸਟੋਰ ਟੈਬ ਉੱਤੇ ਨੇੜੇ ਦੀਆਂ ਦੁਕਾਨਾਂ ਵਿੱਚ ਉਪਲੱਭਧ ਫ਼ੋਨ ਪੇ ਏਟੀਐੱਮ ਦਾ ਪਤਾ ਸਕਦੇ ਹਨ।

ਗਾਹਕਾਂ ਲਈ ਨਿਕਾਸੀ ਦੀ ਸੀਮਾ ਗਾਹਕਾਂ ਦੇ ਬੈਂਕਾਂ ਵੱਲੋਂ ਨਿਰਧਾਰਿਤ ਕੀਤੀ ਗਈ ਨਕਦੀ ਸੀਮਾ ਦੇ ਮੁਤਾਬਕ ਹੀ ਹੋਵੇਗੀ।

ABOUT THE AUTHOR

...view details