ਪੰਜਾਬ

punjab

ETV Bharat / business

ਯੈੱਸ ਬੈਂਕ ਦੀ ਹਿੱਸੇਦਾਰੀ ਵਿਕਰੀ ਤੋਂ ਨਿੱਜੀ ਬੈਂਕਾਂ ਨੂੰ ਹੋਵੇਗਾ ਲਾਭ

ਜੇਕਰ ਨਿਵੇਸ਼ਕ ਯੈੱਸ ਬੈਂਕ ਦੇ ਸ਼ੇਅਰਾਂ ਦਾ ਕੁੱਝ ਹਿੱਸਾ ਵੇਚਦੇ ਹਨ, ਤਾਂ ਉਹ ਲਗਭਗ ਛੇ ਗੁਣਾ ਵਧੇਰੇ ਰਿਟਰਨ ਪ੍ਰਾਪਤ ਕਰ ਸਕਦੇ ਹਨ।

ਯੈੱਸ ਬੈਂਕ ਦੀ ਹਿੱਸੇਦਾਰੀ ਵਿਕਰੀ ਤੋਂ ਨਿੱਜੀ ਬੈਂਕਾਂ ਨੂੰ ਹੋਵੇਗਾ ਲਾਭ
ਯੈੱਸ ਬੈਂਕ ਦੀ ਹਿੱਸੇਦਾਰੀ ਵਿਕਰੀ ਤੋਂ ਨਿੱਜੀ ਬੈਂਕਾਂ ਨੂੰ ਹੋਵੇਗਾ ਲਾਭ

By

Published : Mar 18, 2020, 5:07 AM IST

ਮੁੰਬਈ: ਨਕਦੀ ਦੀ ਘਾਟ ਦਾ ਸਾਹਮਣਾ ਕਰ ਰਹੇ ਯੈੱਸ ਬੈਂਕ 'ਚ ਹੁਣ ਤੱਕ ਇਕੁਇਟੀ ਖਰੀਦਣ ਵਾਲੇ ਘਰੇਲੂ ਵਿੱਤੀ ਅਦਾਰਿਆਂ ਨੂੰ ਪ੍ਰਾਈਵੇਟ ਬੈਂਕ ਦੀ ਪੁਨਰਗਠਨ ਯੋਜਨਾ ਦੇ ਤਹਿਤ ਲਾਭ ਹੋਇਆ ਹੈ। ਮੰਗਲਵਾਰ ਨੂੰ ਬੈਂਕ ਦੇ ਸ਼ੇਅਰ ਦੀ ਕੀਮਤ 58.65 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਈ।

ਸੱਤ ਪ੍ਰਾਈਵੇਟ ਬੈਂਕਾਂ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਪਬਲਿਕ ਸੈਕਟਰ ਦੇ ਅਧੀਨ, ਯੈਸ ਬੈਂਕ ਦੇ 1000 ਕਰੋੜ ਸ਼ੇਅਰਾਂ ਨੂੰ 10 ਰੁਪਏ (ਦੋ ਰੁਪਏ ਦਾ ਫੇਸ ਵੈਲਯੂ ਅਤੇ ਅੱਠ ਰੁਪਏ ਦਾ ਪ੍ਰੀਮੀਅਮ) ਖਰੀਦ ਕੇ ਬੈਂਕ 'ਚ 10,000 ਕਰੋੜ ਰੁਪਏ ਪਾਏ।

ਜੇ ਨਿਵੇਸ਼ਕ ਇਨ੍ਹਾਂ ਸ਼ੇਅਰਾਂ ਦਾ ਕੁੱਝ ਹਿੱਸਾ ਵੇਚਦੇ ਹਨ, ਤਾਂ ਉਹ ਲਗਭਗ ਛੇ ਗੁਣਾ ਵਧੇਰੇ ਰਿਟਰਨ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰਾਂ 'ਚ 2 ਦਿਨਾਂ ਤੋਂ ਗਿਰਾਵਟ ਜਾਰੀ, 9.74 ਲੱਖ ਕਰੋੜ ਰੁਪਏ ਦਾ ਨੁਕਸਾਨ

ਆਈਸੀਆਈਸੀਆਈ ਬੈਂਕ ਅਤੇ ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਨੇ ਯੈੱਸ ਬੈਂਕ ਵਿੱਚ ਇੱਕ-ਇੱਕ ਹਜ਼ਾਰ ਰੁਪਏ ਦੇ 100-100 ਕਰੋੜ ਸ਼ੇਅਰ ਖਰੀਦੇ ਹਨ, ਜੇ ਇਹ ਬੈਂਕ ਵੀ ਆਪਣੇ ਨਿਵੇਸ਼ ਦਾ 25 ਪ੍ਰਤੀਸ਼ਤ ਅਰਥਾਤ 25 ਕਰੋੜ ਸ਼ੇਅਰ ਵੇਚਦੇ ਹਨ, ਤਾਂ ਯਸ ਬੈਂਕ ਦੇ ਸ਼ੇਅਰ ਦੀ ਮੌਜੂਦਾ ਕੀਮਤ 'ਤੇ ਲਗਭਗ 1,500 ਕਰੋੜ ਰੁਪਏ ਪ੍ਰਾਪਤ ਹੋਣਗੇ। ਇਸ ਤਰੀਕੇ ਨਾਲ ਉਹ ਨਾ ਸਿਰਫ ਨਿਵੇਸ਼ ਦੀ ਸਾਰੀ ਰਕਮ ਦੀ ਵਸੂਲੀ ਹੋਵੇਗੀ ਬਲਕਿ ਉਨ੍ਹਾਂ ਨੂੰ ਚੰਗਾ ਮੁਨਾਫਾ ਵੀ ਮਿਲੇਗਾ।

ਇਸੇ ਤਰ੍ਹਾਂ ਬਾਕੀ ਬੈਂਕਾਂ ਨੂੰ ਵੀ ਆਪਣੇ ਸ਼ੇਅਰਾਂ ਦਾ ਕੁੱਝ ਹਿੱਸਾ ਵੇਚਣ ਨਾਲ ਉਨ੍ਹਾਂ ਦੇ ਨਿਵੇਸ਼ ਤੋਂ ਜ਼ਿਆਦਾ ਲਾਭ ਮਿਲ ਸਕਦਾ ਹੈ।

ABOUT THE AUTHOR

...view details