ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਦੂਰ ਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੂੰ ਵਿੱਤੀ ਸਾਲਾਨ ਦੀ ਦੂਜੀ ਤਿਮਾਹੀ 'ਚ 50, 922 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਟੈਲੀਕਾਮ ਸੈਕਟਰ ਵਿੱਚ ਰਿਲਾਇੰਸ ਜਿਓ ਦੇ ਕਦਮ ਰੱਖਣ ਤੋਂ ਬਾਅਦ ਦੂਰ ਸੰਚਾਰ ਕੰਪਨੀਆਂ ਦਰਮਿਆਨ ਚੱਲ ਰਹੀ ਪ੍ਰਾਈਸ ਵਾਰ (price war) ਪ੍ਰਤੀਯੋਗੀ ਕੰਪਨੀਆਂ ਨੂੰ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਵਿੱਚ ਕੰਪਨੀ ਨੂੰ 50,922 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਦਾ ਤਿਮਾਹੀ ਘਾਟਾ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੈ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੂੰ 2018 ਦੀ ਦਸੰਬਰ ਤਿਮਾਹੀ 'ਚ 26, 961 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਪਰਿਚਾਲਨ ਤੋਂ ਵੋਡਾਫੋਨ ਆਈਡੀਆ ਦੀ ਆਮਦਨ 22, 114 ਕਰੋੜ ਰੁਪਏ ਤੋਂ ਘੱਟ ਕੇ 10, 844 ਕਰੋੜ ਰੁਪਏ ਰਹਿ ਗਈ ਹੈ।
ਸਾਲ ਦੇ ਸ਼ੁਰੂ ਵਿੱਚ ਕੰਪਨੀ ਨੂੰ 4,874 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ। ਪਿਛਲੇ ਮਹੀਨੇ ਮਾਨਯੋਗ ਸੁਪਰੀਮ ਕੋਰਟ ਦੇ ਏਜੀਆਰ ਫ਼ੈਸਲੇ ਤੋਂ ਬਾਅਦ, ਕੰਪਨੀ ਨੂੰ ਆਖ਼ਰੀ ਤਿਮਾਹੀ ਵਿੱਚ ਇੰਨਾ ਵੱਡਾ ਨੁਕਸਾਨ ਚੁੱਕਣਾ ਪਿਆ।