ਮੁੰਬਈ: ਅਰਬਪਤੀ ਬੈਂਕਰ ਉਦੈ ਕੋਟਕ ਆਪਣੇ ਕੋਟਕ ਮਹਿੰਦਰਾ ਬੈਂਕ ਦੀ ਆਪਣੀ 2.8 ਪ੍ਰਤੀਸ਼ਤ ਹਿੱਸੇਦਾਰੀ ਨੂੰ ਘੱਟੋ-ਘੱਟ 6800 ਕਰੋੜ ਵਿੱਚ ਵੇਚਣ ਜਾ ਰਹੇ ਹਨ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਕੋਟਕ ਦੀ ਬੈਂਕ 'ਚ ਉੱਚ ਹਿੱਸੇਦਾਰੀ ਹੋਣ ਕਾਰਨ ਰਿਜ਼ਰਵ ਬੈਂਕ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਨੂੰ ਲੈ ਕੇ ਕੋਟਕ ਨੇ ਦਸੰਬਰ 2018 ਵਿੱਚ ਰਿਜ਼ਰਵ ਬੈਂਕ ਦੇ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਪਨਾਹ ਲਈ ਸੀ। ਇਹ ਕੇਸ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਇਸ ਮਾਮਲੇ ਨਾਲ ਜੁੜੇ ਹੋਏ ਇੱਕ ਸੂਤਰ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਇੱਕ ਬਲਾਕ ਸੌਦੇ ਰਾਹੀਂ ਹਿੱਸੇਦਾਰੀ ਨੂੰ ਘਟਾ ਦਿੱਤਾ ਜਾਵੇਗਾ। ਇਹ ਸੌਦਾ ਜਲਦ ਹੋਵੇਗਾ ਅਤੇ ਇਸ ਦੀ ਕੀਮਤ ਪ੍ਰਤੀ ਸ਼ੇਅਰ 1215 ਤੋਂ 1240 ਰੁਪਏ ਹੋਵੇਗੀ।