ਹਾਂਗਕਾਂਗ : ਚੀਨੀ ਸ਼ਾਰਟ ਵੀਡੀਓ ਐਪ ਟਿੱਕ-ਟੌਕ ਦੀਆਂ ਮੁਸੀਬਤਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਭਾਰਤ ਵਿੱਚ ਬੈਨ ਹੋਣ ਤੋਂ ਬਾਅਦ ਅਮਰੀਕਾ ਨੇ ਵੀ ਟਿੱਕ-ਟੌਕ ਨੂੰ ਬੈਨ ਕਰਨ ਦੀ ਚਿਤਾਵਨੀ ਦਿੱਤੀ ਹੈ ਤੇ ਇਨ੍ਹਾਂ ਵਿਵਾਦਾਂ ਦੇ ਚੱਲਦਿਆਂ ਟਿੱਕ-ਟੌਕ ਦੇ ਨਵੇਂ ਸੀਈਓ ਕੇਵਿਨ ਮੇਅਰ ਨੇ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਟਿੱਕ-ਟੌਕ ਦੇ ਸੀਈਓ ਨੇ ਦਿੱਤਾ ਅਸਤੀਫ਼ਾ, ਕਿਹਾ ਭਰੇ ਮਨ ਨਾਲ ਛੱਡ ਰਿਹਾ ਹਾਂ ਕੰਪਨੀ - ਟਿਕਟਾਕ
ਕੇਵਿਨ ਮੇਅਰ ਨੇ ਇਸ ਸਾਲ ਮਈ ਵਿੱਚ ਡਿਜ਼ਨੀ ਸਟ੍ਰੀਮਿੰਗ ਦੇ ਮੁਖੀ ਵੱਜੋਂ ਅਹੁਦਾ ਛੱਡਣ ਤੋਂ ਬਾਅਦ ਬਾਇਟਡਾਂਸ ਦੀ ਮਾਲਕੀਅਤ ਵਾਲੀ ਐਪ ਟਿੱਕ-ਟੌਕ ਦਾ ਪੱਲਾ ਫੜਿਆ ਸੀ।
ਕੇਵਿਨ ਮੇਅਰ ਨੇ ਇਸ ਸਾਲ ਮਈ ਵਿੱਚ ਡਿਜ਼ਨੀ ਸਟ੍ਰੀਮਿੰਗ ਦੇ ਮੁੱਖੀ ਦਾ ਅਹੁਦਾ ਛੱਡਣ ਤੋਂ ਬਾਅਦ ਟਿੱਕ-ਟੌਕ ਜੁਆਇਨ ਕੀਤਾ ਸੀ। ਕੇਵਿਨ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਹਾਲ ਹੀ ਦੇ ਹਫ਼ਤਿਆਂ 'ਚ ਰਾਜਨੀਤੀਕ ਵਾਤਾਵਰਣ ਵਿੱਚ ਤੇਜ਼ੀ ਦੇ ਕਾਰਨ ਤਬਦੀਲੀਆਂ ਆਈਆਂ ਹਨ। ਉਨ੍ਹਾਂ ਕਿਹਾ ਕੇ ਮੈਂ ਕੋਪਰੇਟਿਵ ਢਾਂਚੇ ਦੇ ਬਦਲਾਅਵਾਂ ਦੀ ਜ਼ਰੂਰਤ ਤੇ ਇਸ ਦੀ ਵਿਸ਼ਵੀ ਭੂਮਿਕਾ ਨੂੰ ਲੈ ਕੇ ਕਾਫ਼ੀ ਸੋਚ ਵਿਚਾਰ ਕੀਤਾ ਹੈ। ਅਗੇ ਉਨ੍ਹਾਂ ਕਿਹਾ ਕੇ ਭਾਰੀ ਮਨ ਨਾਲ ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੰਪਨੀ ਛੱਡਣ ਦਾ ਫ਼ੈਸਲਾ ਕੀਤਾ ਹੈ।
ਟਿੱਕ-ਟੌਕ ਉੱਤੇ ਅਮਰੀਕੀ ਬਿਜਨਸ ਵੇਚਣ ਦਾ ਦਬਾਅ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ ਟਿੱਕ-ਟੌਕ ਨੇ ਅਮਰੀਕਾ ਵਿੱਚ ਕਾਰੋਬਾਰ ਕਰਨਾ ਹੈ ਤਾਂ ਉਸ ਨੂੰ ਚੀਨ ਨਾਲ ਆਪਣਾ ਰਿਸ਼ਤਾ ਤੋੜਣਾ ਹੋਵੇਗਾ ਤੇ ਆਪਣਾ ਅਮਰੀਕੀ ਕਾਰੋਬਾਰ ਕਿਸੇ ਅਮਰੀਕੀ ਕੰਪਨੀ ਦੇ ਹੱਥਾਂ ਵਿੱਚ ਦੇਣਾ ਹੋਵੇਗਾ। ਇਸ ਲਈ ਟਿੱਕ-ਟੌਕ ਨੂੰ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।