ਨਵੀਂ ਦਿੱਲੀ: ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਰਿਫੰਡ ਨੂੰ ਲੈ ਕੇ ਵੀਰਵਾਰ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਤਹਿਤ ਜੇ ਕੋਈ ਯਾਤਰੀ ਲੌਕਡਾਊਨ ਦੀ ਮਿਆਦ ਦੇ ਦੌਰਾਨ ਲਈ ਕਿਸੇ ਵੀ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣ ਲਈ ਟਿਕਟ ਬੁੱਕ ਕਵਾਉਂਦਾ ਹੈ ਤਾਂ, ਏਅਰਲਾਈਨਾਂ ਉਨ੍ਹਾਂ ਨੂੰ ਪੂਰਾ ਰਿਫੰਡ ਦੇਵੇਗੀ। ਇਹ ਰਿਫੰਡ ਸਿਰਫ਼ ਉਨ੍ਹਾਂ ਟਿਕਟਾਂ ਉੱਤੇ ਮਿਲੇਗਾ ਜਿਹੜੀਆਂ 25 ਮਾਰਚ ਤੋਂ 14 ਅਪ੍ਰੈਲ ਦੇ ਵਿਚਕਾਰ ਫਲਾਈਟਾਂ ਬੁੱਕ ਕੀਤੀਆਂ ਗਈਆਂ ਹਨ।
ਹਵਾਈ ਜ਼ਹਾਜ ਦੀ ਟਿਕਟ ਕੈਂਸਲ ਕਰਵਾਉਣ ਉਤੇ ਮਿਲਣਗੇ ਪੂਰੇ ਪੈਸੇ - ਕੋਰੋਨਾ ਵਾਇਰਸ
ਹਵਾਬਾਜ਼ੀ ਮੰਤਰਾਲੇ ਨੇ ਰਿਫੰਡ ਨੂੰ ਲੈ ਕੇ ਵੀਰਵਾਰ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਤਹਿਤ ਜੇ ਕੋਈ ਯਾਤਰੀ ਲੌਕਡਾਊਨ ਦੀ ਮਿਆਦ ਦੇ ਦੌਰਾਨ ਲਈ ਕਿਸੇ ਵੀ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣ ਲਈ ਟਿਕਟ ਬੁੱਕ ਕਵਾਉਂਦਾ ਹੈ ਤਾਂ, ਏਅਰਲਾਈਨਾਂ ਉਨ੍ਹਾਂ ਨੂੰ ਪੂਰਾ ਰਿਫੰਡ ਦੇਵੇਗੀ। ਇਹ ਰਿਫੰਡ ਸਿਰਫ਼ ਉਨ੍ਹਾਂ ਟਿਕਟਾਂ ਉੱਤੇ ਮਿਲੇਗਾ ਜਿਹੜੀਆਂ 25 ਮਾਰਚ ਤੋਂ 14 ਅਪ੍ਰੈਲ ਦੇ ਵਿਚਕਾਰ ਫਲਾਈਟਾਂ ਬੁੱਕ ਕੀਤੀਆਂ ਗਈਆਂ ਹਨ।
ਕੋਵਿਡ-19 ਕਾਰਨ ਘਰੇਲੂ ਤੇ ਅੰਤਰਰਾਸ਼ਟਰੀ ਰੂਟਾਂ ਉੱਤੇ ਹਵਾਈ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਲੌਕਡਾਊਨ ਦੀ ਮਿਆਦ ਨੂੰ 15 ਅਪ੍ਰੈਲ ਤੋਂ 3 ਮਈ ਤੱਕ ਵਧਾ ਦਿੱਤਾ ਹੈ। ਇਸ ਐਡਵਾਇਜ਼ਰੀ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ ਯਾਤਰੀ ਨੇ ਘਰੇਲੂ ਜਾ ਅੰਤਰਰਾਸ਼ਟਰੀ ਉਡਾਣ ਲਈ ਟਿਕਟ ਬੁੱਕ ਕੀਤੀ ਹੈ ਤੇ ਏਅਰਲਾਈਨਾਂ ਨੂੰ ਇਸ ਦੀ ਪੇਮੈਂਟ ਮਿਲ ਚੁੱਕੀ ਹੈ ਤਾਂ ਇਸ ਟਿਕਟ ਦੇ ਕੈਂਸਲ ਕੀਤੇ ਜਾਣ ਉੱਤੇ ਯਾਤਰੀ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ।
ਏਅਰਲਾਇੰਸ ਇਸ ਉੱਤੇ ਰੱਦ ਕਰਨ ਦੇ ਚਾਰਜ ਜਾ ਕੋਈ ਹੋਰ ਚਾਰਜ ਨਹੀਂ ਕੱਟ ਸਕਦੀ ਹੈ। ਟਿਕਟ ਰੱਦ ਕਰਨ ਦੀ ਬੇਨਤੀ ਕਰਨ ਤੋਂ ਬਾਅਦ 3 ਹਫ਼ਤਿਆਂ ਦੇ ਅੰਦਰ ਕੰਪਨੀ ਨੂੰ ਰਿਫੰਡ ਕਰਨਾ ਪਵੇਗਾ।